25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਗਾਲਿਬ ਕੰਪਲੈਕਸ ਜਗਰਾਉਂ ਕੋਲੋਂ ਮੋਟਰਸਾਈਕਲ ਚੋਰੀ <br/>

Ad Position 21
No active advertisement
ਅਜੀਤ ਡੈਸਕ 07-09-2025
ਜਗਰਾਉਂ, 6 ਸਤੰਬਰ (ਵਿਨੋਦ ਕੁਮਾਰ)-ਤਹਿਸੀਲ ਰੋਡ ਜਗਰਾਉਂ 'ਤੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਲੜਕੀਆਂ ਕੋਲ ਸਥਿਤ ਗਾਲਿਬ ਕੰਪਲੈਕਸ ਕੋਲੋਂ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 'ਅਜੀਤ' ਦੇ ਪੱਤਰਕਾਰ ਗੁਰਦੀਪ ਸਿੰਘ ਮਲਕ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਦਫ਼ਤਰ 'ਚ ਚਲਾ ਗਿਆ | ਜਦੋਂ ਉਹ ਵਾਪਿਸ ਹੇਠਾਂ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਮੋਟਰਸਾਈਕਲ ਉਸਦੀ ਜਗ੍ਹਾ 'ਤੇ ਨਹੀਂ ਸੀ | ਉਸ ਨੇ ਮੋਟਰਸਾਈਕਲ ਦੀ ਇੱਧਰ-ਉੱਧਰ ਭਾਲ ਕੀਤੀ ਪਰ ਮੋਟਰਸਾਈਕਲ ਨਹੀਂ ਮਿਲਿਆ | ਜਦੋਂ ਲੱਗੇ ਸੀ.ਸੀ.ਟੀ.ਵੀ. ਕੈਮਰਿਆ ਦੀ ਫੁਟੇਜ਼ ਦੇਖੀ ਗਈ ਤਾਂ ਪਤਾ ਲੱਗਿਆ ਕਿ ਉਸ ਦਾ ਮੋਟਰਸਾਈਕਲ ਚੋਰ ਚੋਰੀ ਕਰਕੇ ਲੈ ਗਏ ਹਨ | ਸੀ.ਸੀ.ਟੀ.ਵੀ. ਕੈਮਰਿਆਂ 'ਚ ਦੋ ਚੋਰ ਪਲਸਰ ਮੋਟਰਸਾਈਕਲ 'ਤੇ ਆਉਂਦੇ ਹਨ ਤੇ ਇਕ ਚੋਰ ਉੱਤਰ ਕੇ ਗਾਲਿਬ ਕੰਪਲੈਕਸ ਹੇਠਾਂ ਖੜ੍ਹੇ ਮੋਟਰਸਾਈਕਲ ਕੋਲ ਜਾਂਦਾ ਹੈ, ਮੋਟਰਸਾਈਕਲ ਨੂੰ ਚਾਬੀ ਲਗਾਉਂਦਾ ਹੈ ਅਤੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਜਾਂਦਾ ਹੈ | ਚੋਰੀ ਹੋਇਆ ਮੋਟਰਸਾਈਕਲ ਸੀ.ਟੀ. 100 ਸੀ, ਜੋ ਕਾਲੇ, ਲਾਲ ਰੰਗ ਦਾ ਸੀ |

Ad Position 22
No active advertisement
ਪਿਛਲੀ ਖ਼ਬਰ ਸਰਪੰਚ ਨਿਰਵੈਰ ਸਿੰਘ ਦੀ ਅਗਵਾਈ ਹੇਠ ਪਸ਼ੂਆਂ ਲਈ ਡੇਢ ਕੁਇੰਟਲ ਆਚਾਰ ਭੇਜਿਆ ਅਗਲੀ ਖ਼ਬਰ ਸੰਜੇ ਨਗਰ ਬਸਤੀ ਨੂੰ ਜਾਣ ਵਾਲੇ ਮੇਨ ਰਸਤੇ 'ਤੇ ਖੜ੍ਹੇ ਗੰਦੇ ਪਾਣੀ ਤੇ ਚਿੱਕੜ ਕਾਰਨ ਲੋਕ ਪ੍ਰੇਸ਼ਾਨ
Ad Position 24