ਮੋਗਾ, 6 ਸਤੰਬਰ (ਅਸ਼ੋਕ ਬਾਂਸਲ)-ਅਲਾਇੰਸ ਕਲੱਬ ਇੰਟਰਨੈਸ਼ਨਲ ਸੈਲੀਬਰੇਸ਼ਨ ਦਿਨ ਮਨਾਇਆ ਗਿਆ | ਇਸ ਦਿਨ ਸਤੀਸ਼ ਲਕੋਟੀਆ ਜੋ ਕਿ ਫਾਊਾਡਰ ਅਤੇ ਪਹਿਲੇ ਇੰਟਰਨੈਸ਼ਨਲ ਪੈ੍ਰਜ਼ੀਡੈਂਟ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ | ਸਾਬਕਾ ਡਿਸਟਿ੍ਕਟ ਗਵਰਨਰ ਵਿਜੇ ਕੁਮਾਰ ਸਿੰਗਲ ਨੇ ਆਪਣੇ ਕਰ ਕਮਲਾਂ ਨਾਲ ਸਕੂਲ ਵਿਚ ਬੂਟੇ ਲਗਾਏ | ਇਸ ਮੌਕੇ ਪ੍ਰਦੀਪ ਹੰਸ, ਨਗਿੰਦਰ ਸਿੰਘ, ਜੀ.ਐਸ. ਜੱਸਲ, ਸੁਰਿੰਦਰ ਵਿਨਾਇਕ, ਓਮਕਾਰ ਸਿੰਗਲ ਅਤੇ ਹਰੀਸ਼ ਭਿੰਡਰ ਨੇ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ ਭਰਿਆ ਤੇ ਸਵੱਛ ਬਣਾਉਣ ਲਈ ਉਪਰਾਲਾ ਕੀਤਾ ਅਤੇ ਨਾਲ ਹੀ ਅਧਿਆਪਕ ਦਿਵਸ ਮੌਕੇ ਤੇ ਵਿਜੇ ਕੁਮਾਰ ਸਿੰਗਲ ਨੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ | ਅਲਾਇੰਸ ਕਲੱਬ ਵਲੋਂ ਪ੍ਰਬੰਧਕ ਆਰ.ਕੇ. ਸਹਿਗਲ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਅਦਿਤੀ ਨਾਰੰਗ, ਨੀਰਜ ਕੁਮਾਰ, ਧੀਰਜ ਬਾਂਸਲ, ਸ਼ਿੰਦਰਪਾਲ ਕੌਰ, ਪਰਮਜੀਤ ਕੌਰ ਹਾਜ਼ਰ ਸਨ |