25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਰਾਮ ਲੀਲ੍ਹਾ ਦੀ ਚੌਥੀ ਰਾਤ ਦੌਰਾਨ ਭਗਵਾਨ ਰਾਮ ਦੇ ਆਪਣਾ ਰਾਜ ਛੱਡਣ ਅਤੇ ਬਨਵਾਸ ਜਾਣ ਦਾ ਦਿ੍ਸ਼ ਪੇਸ਼ ਕੀਤਾ

Ad Position 21
No active advertisement
ਅਜੀਤ ਡੈਸਕ 07-09-2025
ਮੋਗਾ, 6 ਸਤੰਬਰ (ਸੁਰਿੰਦਰਪਾਲ ਸਿੰਘ)-ਸੀਤਾ ਸਵੰਬਰ ਕਲਾ ਕੇਂਦਰ ਵਲੋਂ ਪੁਰਾਣੀ ਦਾਣਾ ਮੰਡੀ ਵਿਚ ਕਰਵਾਈ ਜਾ ਰਹੀ ਰਾਮ ਲੀਲਾ ਦੇ ਚੌਥੇ ਦਿਨ, ਕਲਾਕਾਰਾਂ ਨੇ ਭਗਵਾਨ ਰਾਮ ਦੇ ਰਾਜ ਛੱਡਣ ਅਤੇ ਬਨਵਾਸ ਜਾਣ ਦੇ ਦਿ੍ਸ਼ ਨੂੰ ਪੇਸ਼ ਕੀਤਾ | ਇਸ ਤੋਂ ਪਹਿਲਾਂ ਰਾਮ ਲੀਲਾ ਵਿਚ ਚੌਲਾਂ ਦੇ ਛਾਣ ਡੀਲਰ ਐਸੋਸੀਏਸ਼ਨ ਦੇ ਸੀਨੀਅਰ ਉਪ ਪ੍ਰਧਾਨ ਵਿਵੇਸ਼ ਗੋਇਲ ਨੇ ਝੰਡਾ ਪੂਜਾ ਕੀਤੀ, ਵਾਈਸ ਚੇਅਰਮੈਨ ਵਿਜੇ ਗੋਇਲ ਨੇ ਦਰਬਾਰ ਦਾ ਉਦਘਾਟਨ ਕੀਤਾ ਅਤੇ ਮਾਤਾ ਬਗਲਾ ਮੁਖੀ ਯੱਗਸ਼ਾਲਾ ਦੇ ਸੰਸਥਾਪਕ ਆਚਾਰੀਆ ਨੰਦਲਾਲ ਸ਼ਾਸਤਰੀ ਨੇ ਸਟੇਜ ਉਦਘਾਟਨ ਸਮਾਰੋਹ ਕੀਤਾ | ਭਜਨ ਗਾਇਕ ਰਾਹੁਲ ਬਾਲਮ ਨੇ ਪ੍ਰਾਰਥਨਾ ''ਹੇ ਮਹਾਦੇਵ ਮੇਰੀ ਲਾਜ ਰਹੇ'' ਪੇਸ਼ ਕੀਤੀ | ਰਾਮ ਲੀਲਾ ਦੇ ਮੰਚ 'ਤੇ ਸ਼੍ਰੀ ਰਾਮ ਦੇ 14 ਸਾਲਾਂ ਲਈ ਬਨਵਾਸ ਜਾਣ ਦਾ ਦਿ੍ਸ਼ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ | ਪ੍ਰਧਾਨ ਨਵੀਨ ਸਿੰਗਲਾ ਨੇ ਕਿਹਾ ਕਿ ਇਹ ਭਾਰਤੀ ਮਹਾਂਕਾਵਿ ਰਾਮਾਇਣ ਦਾ ਇਕ ਮਹੱਤਵਪੂਰਨ ਹਿੱਸਾ ਹੈ | ਕੈਕੇਈ ਨੇ ਰਾਜਾ ਦਸ਼ਰਥ ਨੂੰ ਆਪਣੇ ਦੋ ਵਰਦਾਨਾਂ ਦੀ ਵਰਤੋਂ ਕਰਕੇ ਭਗਵਾਨ ਰਾਮ ਨੂੰ 14 ਸਾਲਾਂ ਲਈ ਬਨਵਾਸ ਭੇਜਣ ਅਤੇ ਆਪਣੇ ਪੁੱਤਰ ਭਰਤ ਨੂੰ ਰਾਜਾ ਬਣਾਉਣ ਲਈ ਕਿਹਾ ਸੀ | ਆਪਣੇ ਪਿਤਾ ਦੇ ਸ਼ਬਦਾਂ ਦਾ ਸਤਿਕਾਰ ਕਰਦੇ ਹੋਏ, ਰਾਮ ਨੇ ਆਪਣਾ ਰਾਜ ਅਤੇ ਸੁੱਖ-ਸਹੂਲਤਾਂ ਤਿਆਗ ਦਿੱਤੀਆਂ | ਨਵੀਨ ਸਿੰਗਲਾ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਸ਼ਿਵ ਟੰਡਨ, ਅਮਨ ਮਦਾਨ, ਸ਼ੁਭਮ ਗੁਪਤਾ, ਕੌਂਸਲਰ ਵਿਜੇ ਖੁਰਾਣਾ, ਸਾਗਰ ਆਹਲੂਵਾਲੀਆ, ਗੁਰਪ੍ਰੀਤ ਸਿੰਘ ਗੋਪੀ, ਬਲਵਿੰਦਰ ਅਰੋੜਾ, ਸੰਜੇ ਕੁਮਾਰ, ਤਨੂੰ ਜੈਦਕਾ, ਦੀਪਕ ਅਰੋੜਾ, ਸੋਵਿਤ ਅਰੋੜਾ, ਰਾਜਨ ਗੋਇਲ, ਮੰਗਤ ਰਾਏ ਸੇਠੀ, ਕੁਲਦੀਪ ਸਿੰਘ, ਗਗਨਦੀਪ ਮਿੱਤਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਖਜਾਨ ਸਿੰਘ ਦਾ ਬਰਸੀ ਸਮਾਗਮ 11 ਨੂੰ ਅਗਲੀ ਖ਼ਬਰ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ <br/>
Ad Position 24