ਫ਼ਤਿਹਗੜ੍ਹ ਪੰਜਤੂਰ, 24 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਹਲਕੇ ਦੇ ਸਰਬਪੱਖੀ ਵਿਕਾਸ ਨੂੰ ਪਹਿਲ ਦੇ ਆਧਾਰ 'ਤੇ ਕਰਵਾ ਰਹੇ ਹਨ ਤੇ ਲੋਕਾਂ ਨੂੰ ਸੁੱਖ ਸਹੂਲਤਾਂ ਦੇਣੀਆਂ ਉਨ੍ਹਾਂ ਦਾ ਮੁੱਖ ਮਕਸਦ ਹੈ | ਇਹ ਪ੍ਰਗਟਾਵਾ ਪਿੰਡ ਕਿਲੀ ਗਾਂਧਰਾ ਦੇ ਸਰਪੰਚ ਰਾਜਵੀਰ ਸਿੰਘ ਕੰਗ ਨੇ ਆਪਣੇ ਪਿੰਡ ਤੋਂ ਨਵੀਂ ਸੜਕ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਐਮ.ਐਲ.ਏ. ਲਾਡੀ ਢੋਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਫਤਹਿਉਲਾ ਸ਼ਾਹ ਵਾਲਾ ਤੋਂ ਕਿਲੀ ਗਾਂਧਰਾ, ਕਾਦਰਵਾਲਾ, ਚਿਰਾਗਸ਼ਾਹ ਵਾਲਾ, ਮਸੀਤਾਂ ਪਿੰਡ ਤੱਕ ਸੜਕ ਨੂੰ ਬਣਾਇਆ ਜਾ ਰਿਹਾ ਹੈ | ਜਿਸ ਦੇ ਬਣਨ ਨਾਲ ਲੋਕਾਂ ਨੂੰ ਆਵਾਜਾਈ ਦੇ ਵਿਚ ਵੱਡੇ ਪੱਧਰ 'ਤੇ ਸਹੂਲਤ ਮਿਲੇਗੀ | ਸਰਪੰਚ ਰਾਜਵੀਰ ਕੰਗ ਨੇ ਕਿਹਾ ਮਾਨ ਸਰਕਾਰ ਵਲੋਂ 19000 ਪਿੰਡਾਂ ਦੀਆਂ ਸੜਕਾਂ ਦਾ ਬਜਟ ਪਾਸ ਹੋਇਆ ਹੈ | ਐਸ.ਡੀ..ਓ ਰਤਨਦੀਪ ਸਿੰਘ, ਜੇ.ਈ. ਹਰਪ੍ਰੀਤ ਸਿੰਘ ਨੇ ਦੱਸਿਆ ਇਸ ਸੜਕ ਤੇ ਲਗਭਗ 1 ਕਰੋੜ 30 ਲੱਖ ਰੁਪਏ ਖਰਚਾ ਆਵੇਗਾ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਹੋਰ ਵੀ ਹਾਜ਼ਰ ਹੋਏ ਸਨ |