27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸੁਖਬੀਰ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸੇਵਾਵਾਂ ਨਿਭਾਉਣਾ ਸ਼ਲਾਘਾਯੋਗ-ਅਕਾਲੀ ਆਗੂ <br/>

Ad Position 21
No active advertisement
ਅਜੀਤ ਡੈਸਕ 25-09-2025
ਕਿਸ਼ਨਪੁਰਾ ਕਲਾਂ, 24 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਲਾਗਲੇ ਪਿੰਡ ਨਸੀਰੇ ਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਸਰਪੰਚ ਪਰਮਿੰਦਰ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਮੀਟਿੰਗ ਕਰਦਿਆਂ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਨੇ ਕਰੋੜਾਂ ਰੁਪਏ ਦਾ ਆਰਥਿਕ ਨੁਕਸਾਨ ਕੀਤਾ ਹੈ | ਇਸ ਤੋਂ ਇਲਾਵਾ ਬਹੁਤ ਵੱਡੀ ਗਿਣਤੀ 'ਚ ਮਨੁੱਖੀ ਜ਼ਿੰਦਗੀਆਂ ਨੂੰ ਨੁਕਸਾਨ ਹੋਇਆ ਹੈ | ਇਸ ਮੌਕੇ ਇਸ ਆਫ਼ਤ ਤੋਂ ਨਿਜਾਤ ਦਿਵਾਉਣ ਲਈ ਸਮੁੱਚੇ ਪੰਜਾਬ ਦਾ ਹਰ ਵਰਗ, ਧਾਰਮਿਕ ਆਗੂ, ਗਾਇਕ ਅਤੇ ਆਮ ਵਰਗ ਵੀ ਜਿੰਨੇ ਜੋਗਾ ਹੈ ਉਹ ਮਦਦ ਕਰਨ ਲਈ ਯਤਨ ਕਰਦਾ ਨਜ਼ਰ ਆ ਰਿਹਾ ਹੈ | ਸਾਬਕਾ ਸਰਪੰਚ ਪਰਮਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿਨ ਰਾਤ ਖ਼ੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਹਰ ਪੱਖੋਂ ਮਦਦ ਕਰਨ ਲਈ ਹੱਥ ਅੱਗੇ ਵਧਾਉਣੇ ਬਹੁਤ ਸ਼ਲਾਘਾਯੋਗ ਕਦਮ ਹੈ | ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੀ ਚੜ੍ਹਦੀ ਕਲ੍ਹਾ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਂਦਾ ਆ ਰਿਹਾ ਹੈ | ਇਸ ਲਈ ਪ੍ਰਧਾਨ ਸੁਖਬੀਰ ਬਾਦਲ ਵਲੋਂ ਸੇਵਾ ਭਾਵਨਾ ਦੇ ਕਦਮਾਂ ਨੂੰ ਦੋ ਕਦਮ ਅੱਗੇ ਵਧਾਇਆ ਗਿਆ ਹੈ | ਇਸ ਮੌਕੇ ਸਾਬਕਾ ਸਰਪੰਚ ਬਲਤੇਜ ਸਿੰਘ ਖਹਿਰਾ ਕੋਟ ਮੁਹੰਮਦ ਖਾਂ, ਸਾਬਕਾ ਸਰਪੰਚ ਸਰਬਨ ਸਿੰਘ ਫ਼ਤਿਹਪੁਰ ਕੰਨੀਆਂ, ਸਾ. ਸਰਪੰਚ ਰੇਸ਼ਮ ਸਿੰਘ ਇੱਜ਼ਤ ਵਾਲਾ, ਨੰਬਰਦਾਰ ਗੁਰਜਿੰਦਰ ਸਿੰਘ ਜੀਂਦੜਾ, ਜਿੱਤ ਸਿੰਘ ਸਿੱਧੂ ਇੱਜ਼ਤ ਵਾਲਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਐਸ. ਬਲੌਸਮ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ <br/> ਅਗਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਹਾਸਿਲ ਕੀਤੇ 6.5 ਬੈਂਡ <br/>
Ad Position 24