ਬਾਘਾ ਪੁਰਾਣਾ, 24 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਡਾਕਟਰ ਜਗਰੂਪ ਸਿੰਘ ਕੋਟਲਾ ਦੇ ਗ੍ਰਹਿ ਵਿਖੇ ਪ੍ਰਧਾਨ ਗੁਰਮੇਲ ਸਿੰਘ ਢਿਲਵਾਂ ਵਾਲਾ ਦੀ ਅਗਵਾਈ ਹੇਠ ਹੋਈ ਜਿਸ 'ਚ ਬਲਾਕ ਦੇ ਜਰਨਲ ਸਕੱਤਰ ਡਾ. ਜਸਵੰਤ ਸਿੰਘ ਕੋਟਲਾ ਰਾਏਕਾ, ਚੰਦ ਸਿੰਘ ਬਾਘਾ ਪੁਰਾਣਾ, ਕੁਲਦੀਪ ਸਿੰਘ ਲਧਾਈ ਕੇ ਵਲੋਂ ਅਪੀਲ ਕੀਤੀ ਗਈ ਕਿ 30 ਸਤੰਬਰ ਦਿਨ ਮੰਗਲਵਾਰ ਨੂੰ ਮੋਗਾ ਦੇ ਬੱਸ ਸਟੈਂਡ ਦੇ ਨੇੜੇ ਨਛੱਤਰ ਸਿੰਘ ਹਾਲ 'ਚ ਜਥੇਬੰਦਕ ਸਿੱਖਿਆ ਕਨਵੈੱਨਸ਼ਨ ਕੀਤੀ ਜਾ ਰਹੀ ਹੈ | ਇਸ ਕਨਵੈੱਨਸ਼ਨ 'ਚ ਯੂਨੀਅਨ ਦੇ ਸਾਰੇ ਮੈਂਬਰਾਂ ਨੂੰ ਅਪੀਲ ਕਿ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜ਼ਰੂਰ ਪਹੁੰਚਣ ਤਾਂ ਜੋ ਪਹੁੰਚੇ ਆਗੂਆਂ ਦੇ ਵਿਚਾਰਾਂ ਨੂੰ ਅਮਲੀ ਰੂਪ 'ਚ ਅਪਣਾਇਆ ਜਾ ਸਕੇ | ਇਸ ਸਮੇਂ ਸਟੇਟ ਆਗੂ ਡਾਕਟਰ ਸੁਖਪਾਲ ਸਿੰਘ ਢਿਲਵਾਂ ਅਤੇ ਡਾਕਟਰ ਭੁਪਿੰਦਰ ਸਿੰਘ ਚੰਨੂਵਾਲਾ ਨੇ ਕਿਹਾ ਕਿ ਉਹ ਬਲਾਕ ਬਾਘਾ ਪੁਰਾਣਾ 'ਚੋਂ ਵੱਧ ਤੋਂ ਵੱਧ ਯੂਨੀਅਨ ਸਾਥੀਆਂ ਨੂੰ ਨਾਲ ਲੈ ਕੇ ਹਾਜ਼ਰੀ ਲਗਵਾਈ ਜਾਵੇਗੀ | ਇਸ ਸਮੇਂ ਚੇਅਰਮੈਨ ਡਾ. ਬਲਜਿੰਦਰ ਸਿੰਘ ਨੱਥੋਕੇ, ਜਗਸੀਰ ਸਿੰਘ ਘੋਲੀਆ ਖ਼ੁਰਦ, ਡਾ. ਦਵਿੰਦਰ ਕੁਮਾਰ ਲਾਡੀ ਬੁੱਧ ਸਿੰਘ ਵਾਲਾ, ਮਨਪ੍ਰੀਤ ਸਿੰਘ ਮਾੜੀ ਮੁਸਤਫ਼ਾ, ਸੁਖਪਾਲ ਸਿੰਘ ਸੰਗਤਪੁਰਾ, ਹਰਪ੍ਰੀਤ ਸਿੰਘ ਸਮਾਧ, ਜਰਨੈਲ ਸਿੰਘ ਰਾਜੇਆਣਾ ਆਦਿ ਹਾਜ਼ਰ ਸਨ |