27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬੀ.ਕੇ.ਯੂ. ਏਕਤਾ ਉਗਰਾਹਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਵੱਡਾ ਕਾਫ਼ਲਾ ਮੋਗਾ ਤੋਂ ਰਵਾਨਾ <br/>

Ad Position 21
No active advertisement
ਅਜੀਤ ਡੈਸਕ 25-09-2025
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਵਲੋਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋ, ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ, ਜ਼ਿਲ੍ਹਾ ਕਮੇਟੀ ਮੈਂਬਰ ਜਗੀਰ ਸਿੰਘ ਹਿੰਮਤਪੁਰਾ, ਬਲਾਕ ਮੋਗਾ ਦੇ ਪ੍ਰਧਾਨ ਜਗਜੀਤ ਸਿੰਘ ਮੱਦੋਕੇ, ਬਲਾਕ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਤੇ ਬਲਾਕ ਮੋਗਾ-2 ਦੇ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਦੀ ਮਦਦ ਲਈ ਇਕ ਵੱਡਾ ਕਾਫ਼ਲਾ ਬੁੱਘੀਪੁਰਾ ਚੌਕ ਤੋਂ ਗੁਰਦਾਸਪੁਰ ਲਈ ਰਵਾਨਾ ਹੋਇਆ | ਮੋਗਾ ਜ਼ਿਲ੍ਹੇ ਵਿਚੋਂ ਜਥੇਬੰਦੀ ਵਲੋਂ ਜੋ ਪਹਿਲੀ ਖੇਪ ਭੇਜੀ ਗਈ ਹੈ ਉਸ ਵਿਚ 22 ਟਰਾਲੇ ਤੂੜੀ, 1482 ਗੱਟੇ ਕਣਕ, 168 ਗੱਟੇ ਫੀਡ, ਸੌ ਕੁਵਿੰਟਲ ਆਚਾਰ ਪਸ਼ੂਆਂ ਲਈ, 178 ਬਿਸਤਰੇ, 695 ਕੰਬਲ, 605 ਸੂਟਾਂ ਤੋਂ ਬਿਨਾਂ ਦਰੀਆਂ, ਚਾਦਰਾਂ, ਕੋਟੀਆਂ, ਸਿਰਹਾਣੇ, ਬਿਸਕੁਟ ਆਦਿ ਸਮਾਨ ਭੇਜਿਆ ਗਿਆ ਹੈ | ਇਸ ਤਰ੍ਹਾਂ ਦੇ ਵਰਤੋਂ ਵਾਲੇ ਸਮਾਨ ਦੀ ਦੂਜੀ ਖੇਪ ਵੀ ਜਲਦੀ ਹੀ ਭੇਜੀ ਜਾਵੇਗੀ | ਕਾਫ਼ਲੇ ਵਿਚ ਬਲੌਰ ਸਿੰਘ ਘੱਲ ਕਲਾਂ, ਜਗਜੀਤ ਸਿੰਘ ਕੋਕਰੀ, ਲਖਵੀਰ ਸਿੰਘ ਚੜਿੱਕ, ਗੁਰਜੀਤ ਸਿੰਘ, ਬੂਟਾ ਸਿੰਘ ਭਾਗੀਕੇ, ਜਸਵਿੰਦਰ ਸਿੰਘ ਛਿੰਦਾ ਘੱਲ ਕਲਾਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਰਾਲੀ ਸੰਬੰਧੀ ਉਪ ਮੰਡਲ ਮੈਜਿਸਟਰੇਟ ਬਾਘਾ ਪੁਰਾਣਾ ਨੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ <br/>... ਅਗਲੀ ਖ਼ਬਰ ਵੀਰ ਸਿੰਘ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ <br/>
Ad Position 24