ਕਿਸ਼ਨਪੁਰਾ ਕਲਾਂ, 24 ਸਤੰਬਰ (ਅਮੋਲਕ ਸਿੰਘ ਕਲਸੀ)-ਜੈ ਮਾਂ ਚਿੰਤਪੁਰਨੀ ਜਾਗਰਣ ਕਲੱਬ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਤੇ ਮੇਨ ਬਾਜਾਰ ਦੇ ਦੁਕਾਨਦਾਰ ਵੀਰਾਂ ਦੇ ਉੱਦਮ ਸਦਕਾ 19 ਵਾ ਸਾਲਾਨਾ ਜਾਗਰਣ ਮੇਨ ਬਾਜਾਰ ਵਾਲੇ ਥੜ੍ਹੇ ਉੱਪਰ ਕਿਸ਼ਨਪੁਰਾ ਕਲਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ, ਜਾਗਰਣ ਸੰਬੰਧੀ ਪ੍ਰਬੰਧਕ ਅਮਰਜੀਤ ਅੰਬਾ, ਟੀਟੂ ਚਾਵਲਾ ਨੇ ਦੱਸਿਆ ਕਿ 19ਵਾ ਵਾਰਸ਼ਿਕ ਭਗਵਤੀ ਜਾਗਰਣ 27 ਸਤੰਬਰ ਸਨਿੱਚਰਵਾਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸੁੱਖ ਮਾਨ, ਰਾਣਾ ਗਿੱਲ ਅਤੇ ਕਮਲ ਸ਼ਰਮਾ ਜਾਗਰਣ ਭਜਨ ਮੰਡਲੀ ਧਰਮਕੋਟ ਮਹਾਂਮਾਈ ਦੇ ਗੁਣਗਾਨ ਕਰਨਗੇ | ਇਸ ਮੌਕੇ ਅਮਨਦੀਪ ਚਾਵਲਾ, ਅਮਰਜੀਤ ਕੁਮਾਰ, ਗੋਗੀ ਲੋਹਗੜ੍ਹੀਆ, ਪੁਰੀ ਬੂਟ ਹਾਊਸ ਆਦਿ ਹਾਜ਼ਰ ਸਨ |