27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਦਰਿਆ ਦੇ ਅੰਦਰ ਨੋਚਾਂ ਅਤੇ ਕੈਰੋਂ ਸਰਵੇ ਬੰਨ੍ਹ ਲਗਾਉਣ ਦੀ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਕੀਤੀ ਮੰਗ <br/>

Ad Position 21
No active advertisement
ਅਜੀਤ ਡੈਸਕ 25-09-2025
ਫ਼ਤਿਹਗੜ੍ਹ ਪੰਜਤੂਰ, 24 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਦਰਿਆ ਧੁੱਸੀ ਬੰਨ੍ਹ ਦੇ ਅੰਦਰ ਕਿਸਾਨਾਂ ਦੀਆਂ ਵੱਡੇ ਪੱਧਰ 'ਤੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉਸੇ ਹੀ ਸਬੰਧ ਵਿਚ ਪਿੰਡ ਭੈਣੀ, ਮੇਲਕਕੰਗਾ, ਮੰਦਰ ਕਲਾਂ, ਕੰਬੋਅ ਕਲਾਂ, ਕੰਬੋਅ ਖ਼ੁਰਦ, ਦੋਲੇ ਵਾਲਾ ਖ਼ੁਰਦ, ਦੋਲੇ ਵਾਲਾ ਕਲਾਂ, ਮੇਹਰੂ ਵਾਲਾ ਆਦਿ ਹੋਰ ਪਿੰਡਾਂ ਦੇ ਕਿਸਾਨਾਂ ਦਾ ਵੱਡੇ ਪੱਧਰ 'ਤੇ ਇਕੱਠ ਹੋਇਆ | ਕਿਸਾਨ ਕਰਨਜੀਤ ਸਿੰਘ ਪੱਪੂ ਮੰਦਰ ਕਲਾਂ, ਬਲਵਿੰਦਰ ਸਿੰਘ ਭੈਣੀ, ਟਹਿਲ ਸਿੰਘ ਸ਼ੇਰੇਵਾਲਾ, ਅਮਰਜੀਤ ਸਿੰਘ ਦੌਲੇਵਾਲਾ, ਹਰਜੀਵਨਪਾਲ ਢਿੱਲੋਂ ਨੇ ਦੱਸਿਆ ਕਿ ਪਹਿਲੀ ਪੰਜ ਸਾਲਾ ਯੋਜਨਾ 1950 'ਚ ਹਰੀਕੇ ਹੈੱਡ ਦਾ ਨਿਰਮਾਣ ਹੋਇਆ, ਦਰਿਆ ਸਤਲੁਜ ਦੇ ਦੋਵੇਂ ਪਾਸੇ 1950 ਤੋਂ ਲੈ ਕੇ 1956 ਤੱਕ ਬੰਨ੍ਹ ਲਗਾ ਲਏ ਗਏ ਪਰ ਬਾਕੀ ਪਿੰਡਾਂ ਨੂੰ ਬਚਾਉਣ ਵਾਸਤੇ ਕੈਰੋਂ ਸਰਵੇ 1960 'ਚ ਤਿਆਰ ਹੋਇਆ ਅਤੇ 1964 'ਚ ਗਿੱਦੜਵਿੰਡੀ ਰੇਲਵੇ ਪੁਲ ਤੋਂ ਲੈ ਕੇ ਸ਼ੇਰੇਵਾਲਾ ਤੱਕ ਬਣਨ ਦਾ ਸਰਵੇ ਹੋਇਆ ਇਹ ਬੰਨ੍ਹ ਤਕਰੀਬਨ ਲੱਗ ਚੁੱਕਾ ਸੀ ਪ੍ਰੰਤੂ 1965 ਦੀ ਜੰਗ ਅਤੇ ਹੜ੍ਹ ਆਉਣ ਨਾਲ ਇਸ ਦਾ ਕੁਝ ਕੁ ਹਿੱਸਾ ਰੁੜ੍ਹ ਗਿਆ | ਬੁਲਾਰਿਆਂ ਨੇ ਦੱਸਿਆ ਕਿ ਬਾਕੀ 7 ਕਿੱਲੋਮੀਟਰ 1988 ਦੇ ਹੜ੍ਹ ਨੇ ਰੋੜ੍ਹ ਦਿੱਤਾ ਇਸ ਨਾਲ ਇਲਾਕੇ ਦੇ ਸੈਂਕੜਾ ਪਿੰਡ ਹੜ੍ਹਾਂ ਦੀ ਮਾਰ ਵਿਚ ਆ ਗਏ ਅਤੇ ਅੱਜ ਤੱਕ ਹੜ੍ਹਾਂ ਦੀ ਬਰਬਾਦੀ ਸਹਿ ਰਹੇ ਹਨ | ਲੁਧਿਆਣਾ ਤੋਂ ਲੈ ਕੇ ਸ਼ੇਰਪੁਰ ਤਾਇਬਾ ਤੱਕ ਇਕ ਕਿੱਲੋਮੀਟਰ 3250 ਫੁੱਟ 'ਚ ਦਰਿਆ ਦਾ ਪਾਣੀ ਵਹਿ ਰਿਹਾ ਹੈ | ਸ਼ੇਰਪੁਰ ਤਾਇਬਾ ਤੋਂ ਸੰਘੇੜਾ ਤੱਕ ਸਾਢੇ ਤਿੰਨ ਕਿੱਲੋਮੀਟਰ 12 ਹਜ਼ਾਰ ਫੁੱਟ ਵਿਚ ਪਾਣੀ ਵਹਿ ਰਿਹਾ ਹੈ, ਅਸੀਂ ਮੰਗ ਕਰਦੇ ਹਾਂ ਕਿ 1985 ਤੋਂ ਲੈ ਕੇ ਪਿਛਲਾ ਰਿਕਾਰਡ ਚੈੱਕ ਕੀਤਾ ਜਾਵੇ ਇਹ ਜ਼ਮੀਨ ਮਾਲਕੀ ਹੈ ਜਾਂ ਸਰਕਾਰ ਦੀ ਉਸ ਮੁਤਾਬਿਕ ਕੈਰੋਂ ਸਰਵੇ ਬੰਨ੍ਹ ਲਾਇਆ ਜਾਵੇ ਅਤੇ ਸੈਂਕੜੇ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾਵੇ | ਇਸ ਦੌਰਾਨ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਦਰਿਆ ਅੰਦਰ ਨੋਚਾਂ ਅਤੇ ਕੈਰੋਂ ਸਰਵੇ ਬੰਨ੍ਹ ਲਾਇਆ ਜਾਵੇ | ਉਨ੍ਹਾਂ ਦੱਸਿਆ ਕਿ 70 ਕਿੱਲੇ ਮਾਲਕੀ ਜ਼ਮੀਨ ਦਰਿਆ ਦੀ ਢਾਹ ਨਾਲ ਰੁੜ੍ਹ ਗਈ ਹੈ | ਪਿੰਡ ਭੈਣੀ ਦੇ ਏਰੀਏ ਤੋਂ ਲੈ ਕੇ ਦੌਲੇਵਾਲਾ ਤੱਕ ਜਲਦੀ ਤੋਂ ਜਲਦੀ ਨੋਚਾਂ ਲਾ ਕੇ ਉਸ ਨੂੰ ਰੋਕਿਆ ਜਾਵੇ ਅਤੇ ਕੈਰੋਂ ਸਰਵੇ ਬੰਨ੍ਹ ਲਾਇਆ ਜਾਵੇ ਅਤੇ ਸੈਂਕੜੇ ਪਿੰਡ ਹੜ੍ਹਾਂ ਦੀ ਮਾਰ ਤੋਂ ਬਚਾਏ ਜਾਣ | ਇਸ ਮੌਕੇ ਸੁਖਜਿੰਦਰ ਸਿੰਘ ਸਾਬਕਾ ਸਰਪੰਚ ਭੈਣੀ, ਹਰਜਿੰਦਰ ਸਿੰਘ ਸੋਨਾ ਮੇਲਕ, ਪੁਸ਼ਪਿੰਦਰ ਸਿੰਘ ਭੋਲਾ ਦੌਲੇਵਾਲਾ, ਬਚਿੱਤਰ ਸਿੰਘ ਸਾਬਕਾ ਸਰਪੰਚ ਮੰਦਰ ਕਲਾਂ, ਮਾਸਟਰ ਸ਼ੇਰੇਵਾਲਾ, ਨਰਿੰਦਰ ਸਿੰਘ ਦੌਲੇਵਾਲਾ ਖ਼ੁਰਦ, ਰੇਸ਼ਮ ਸਿੰਘ ਨੰਬਰਦਾਰ ਕੰਬੋ ਖ਼ੁਰਦ, ਬਲਦੇਵ ਸਿੰਘ ਭੈਣੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੈ ਮਾਂ ਚਿੰਤਪੁਰਨੀ ਜਾਗਰਣ 27 ਨੂੰ ਅਗਲੀ ਖ਼ਬਰ ਪਰਾਲੀ ਸੰਬੰਧੀ ਉਪ ਮੰਡਲ ਮੈਜਿਸਟਰੇਟ ਬਾਘਾ ਪੁਰਾਣਾ ਨੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ <br/>...
Ad Position 24