19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅਜੀਤਵਾਲ ਕਾਲਜ ਦੇ 20 ਵਿਦਿਆਰਥੀ ਐਨ. ਸੀ. ਸੀ. ਸਿਖਲਾਈ ਲਈ ਚੁਣੇ ਗਏ <br/>

Ad Position 21
No active advertisement
ਲਾਲਾ ਲਾਜਪਤ ਰਾਏ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਦੇ ਐਨ.ਸੀ.ਸੀ. ਲਈ ਚੁਣੇ ਗਏ ਵਿਦਿਆਰਥੀਆਂ ਨਾਲ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਤੇ ਸਟਾਫ਼ | ਤਸਵੀਰ : ਹਰਦੇਵ ਸਿੰਘ ਮਾਨ <br/> 26-09-2025
ਅਜੀਤਵਾਲ, 25 ਸਤੰਬਰ (ਹਰਦੇਵ ਸਿੰਘ ਮਾਨ)- ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਕਰਨਲ ਫੈਜ਼ਾਨ ਜ਼ਹੂਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੂਬੇਦਾਰ ਮੇਜਰ ਸੁਖਦੇਵ ਸਿੰਘ, ਸੂਬੇਦਾਰ ਪ੍ਰਸ਼ਾਂਤ ਕੁਮਾਰ ਅਤੇ ਹੌਲਦਾਰ ਲਖਵੀਰ ਸਿੰਘ ਦੀ ਨਿਗਰਾਨੀ ਅਧੀਨ ਲਾਲਾ ਲਾਜਪਤ ਰਾਏ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ 19 ਪੰਜਾਬ ਬਟਾਲੀਅਨ ਲੁਧਿਆਣਾ ਵਲੋਂ ਐਨ.ਸੀ.ਸੀ. ਲਈ ਚੋਣ ਹੋਈ | ਇਸ ਸਿਖਲਾਈ ਕੈਂਪ ਵਿਚ ਕਾਲਜ ਦੇ ਬਹੁ-ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਕੈਂਪ ਦੌਰਾਨ ਲੜਕੇ ਅਤੇ ਲੜਕੀਆਂ ਨੇ ਪੂਰੀ ਲਗਨ, ਉਤਸ਼ਾਹ ਅਤੇ ਸ਼ੌਕ ਨਾਲ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚੋਂ ਮੈਰਿਟ ਦੇ ਅਧਾਰ ਤੇ ਐਨ.ਸੀ.ਸੀ. ਸਿਖਲਾਈ ਲਈ 20 ਕੈਂਡਿਟਸ ਦੀ ਚੋਣ ਹੋਈ | ਇਨ੍ਹਾਂ ਵਿਦਿਆਰਥੀਆਂ ਦਾ ਸਰੀਰਕ ਪ੍ਰੀਖਿਆ ਟੈੱਸਟ ਅਤੇ ਲਿਖਤੀ ਪ੍ਰੀਖਿਆ ਟੈੱਸਟ ਲਿਆ ਗਿਆ | ਇਸ ਮੌਕੇ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸੁਨਹਿਰੀ ਮੌਕਾ ਹੈ ਜਦੋਂ ਤੁਸੀਂ ਪੜ੍ਹਾਈ ਦੇ ਨਾਲ-ਨਾਲ ਸੈਨਿਕ ਸਿਖਲਾਈ ਲੈ ਕੇ ਆਪਣੇ ਅੰਦਰ ਇਕ ਅਨੁਸ਼ਾਸਿਤ, ਇਮਾਨਦਾਰ, ਸੂਝਵਾਨ ਅਤੇ ਸਮਰਪਿਤ ਸ਼ਖ਼ਸੀਅਤ ਨੂੰ ਉਭਾਰਨ ਵਿਚ ਸਫਲ ਹੋਵੋਗੇ | ਇਸ ਮੌਕੇ ਪਿ੍ੰਸੀਪਲ ਰਾਜ ਕੁਮਾਰ ਗੁਪਤਾ, ਐਨ.ਸੀ.ਸੀ. ਇੰਚਾਰਜ ਹਰਮੇਲ ਸਿੰਘ, ਸੁਖਜਿੰਦਰ ਸਿੰਘ ਅਤੇ ਲੈਕਚਰਾਰ ਗੁਰਜੋਤ ਸਿੰਘ ਦੀ ਹਾਜ਼ਰੀ ਵਿਚ ਕੈਂਡਿਟਸ ਦੀ ਚੋਣ ਹੋਈ | ਇਸ ਖ਼ੁਸ਼ੀ ਦੇ ਮਹੌਲ ਸਮੇਂ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 14 'ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਵਾਰਡ ਵਾਸੀ ਪ੍ਰੇਸ਼ਾਨ <br/> ਅਗਲੀ ਖ਼ਬਰ ਏ. ਡੀ. ਸੀ. ਚਾਰੂਮਿਤਾ ਨੇ ਰਾਸ਼ਟਰੀ ਰਾਜ ਮਾਰਗ 'ਚ ਘਪਲੇ ਸੰਬੰਧੀ ਲੱਗੇ ਦੋਸ਼ਾਂ ਨੂੰ ਨਕਾਰਿਆ <br/>
Ad Position 24