ਮੋਗਾ, 27 ਸਤੰਬਰ (ਗੁਰਤੇਜ ਸਿੰਘ ਬੱਬੀ)-ਪੰਜਾਬ ਯੂਨੀਵਰਸਿਟੀ ਕੰਸਟੀਟਿਊਟ ਕਾਲਜ ਕੜਿਆਲ ਧਰਮਕੋਟ ਵਿਖੇ ਰੈੱਡ ਰਿਬਨ ਕਲੱਬ ਵਲੋਂ ਵਲੰਟੀਅਰ ਖੂਨਦਾਨ ਦਿਵਸ 1 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਪੁਨੀਤਾ ਉੱਪਲ ਅਤੇ ਮਿਸ ਤਮੰਨਾ ਸ਼ਰਮਾ ਨੇ ਦੱਸਿਆ ਕਿ ਰੈੱਡ ਰਿਬਨ ਕਲੱਬ ਅਧੀਨ ਵਲੰਟੀਅਰ ਖੂਨਦਾਨ ਦਿਵਸ ਮਨਾਇਆ ਜਾਵੇਗਾ | ਇਸ ਮੌਕੇ ਨੌਜਵਾਨ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਵਿਸ਼ੇਸ਼ ਬੁਲਾਰੇ ਡਾਕਟਰ ਅਸ਼ੋਕ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫਸਰ ਅਤੇ ਅੰਮਿ੍ਤ ਸ਼ਰਮਾ ਜ਼ਿਲ੍ਹਾ ਮੀਡੀਆ ਇੰਚਾਰਜ ਸਿਹਤ ਵਿਭਾਗ ਮੋਗਾ ਆਪਣੇ ਵਿਚਾਰ ਸਾਂਝੇ ਕਰਨਗੇ | ਇਸ ਮੌਕੇ ਪੈਟਰਨ ਇਨ ਚੀਫ ਪ੍ਰੋਫੈਸਰ (ਡਾ) ਰੇਨੰੂ ਵਿਜ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਕੁਆਰਡੀਨੇਟਰ ਡਾ. ਪੁਨੀਤਾ ਉੱਪਲ, ਤਮੰਨਾ ਸ਼ਰਮਾ, ਪੈਟਰਨ ਪ੍ਰੋਫੈਸਰ (ਡਾ) ਅਮਨ ਅੰਮਿ੍ਤ ਚੀਮਾ ਪਿ੍ੰਸੀਪਲ, ਪ੍ਰੋਫੈਸਰ ਲਾਅ ਵਿਭਾਗ ਅਤੇ ਹੋਰ ਸਟਾਫ ਤੋਂ ਇਲਾਵਾ ਸਮੂਹ ਵਿਦਿਆਰਥੀ ਵੀ ਹਾਜ਼ਰ ਹੋਣਗੇ |