19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਰਜਿੰਦਰਾ ਸਕੂਲ ਵਿਖੇ ਰੁੱਖ ਲਗਾਉਣ ਬਾਰੇ ਲਗਾਈ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 28-09-2025
ਮੋਗਾ, 27 ਸਤੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਪ੍ਰਮੁੱਖ ਵਿੱਦਿਅਕ ਸੰਸਥਾ ਰਜਿੰਦਰਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਂ ਦੇ ਨਾਂਅ 'ਤੇ ਇਕ ਰੁੱਖ ਸਿਰਲੇਖ ਵਾਲੀ ਇਕ ਵਰਕਸ਼ਾਪ ਲਗਾਈ ਗਈ | ਇਸ ਮੌਕੇ ਸਕੂਲ ਡਾਇਰੈਕਟਰ ਸੀਮਾ ਸ਼ਰਮਾ, ਪ੍ਰਧਾਨ ਰਾਘਵ ਸ਼ਰਮਾ, ਪਿ੍ੰਸੀਪਲ ਅੰਜੂ ਜਿੰਦਲ ਅਤੇ ਸਾਰੇ ਅਧਿਆਪਕ ਮੌਜੂਦ ਸਨ | ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਇਹ ਹੈ ਕਿ ਹਰ ਬੱਚਾ ਆਪਣੀ ਮਾਂ ਦੇ ਸਨਮਾਨ ਵਿਚ ਇਕ ਬੂਟਾ ਲਗਾਏ | ਜਿਸ ਤਰ੍ਹਾਂ ਮਾਂ ਸਾਨੂੰ ਜੀਵਨ ਦਿੰਦੀ ਹੈ, ਉਸੇ ਤਰ੍ਹਾਂ ਅਸੀਂ ਰੁੱਖ ਲਗਾ ਕੇ ਧਰਤੀ ਮਾਂ ਅਤੇ ਆਪਣੀ ਮਾਂ ਦਾ ਸਤਿਕਾਰ ਵੀ ਕਰ ਸਕਦੇ ਹਾਂ | ਇਹ ਰੁੱਖ ਸਾਡੀ ਮਾਂ ਦੇ ਪਿਆਰ ਅਤੇ ਅਸ਼ੀਰਵਾਦ ਦਾ ਪ੍ਰਤੀਕ ਬਣ ਜਾਵੇਗਾ | ਜਿਸ ਤਰ੍ਹਾਂ ਮਾਂ ਸਾਨੂੰ ਭਵਿੱਖ ਲਈ ਤਿਆਰ ਕਰਦੀ ਹੈ, ਉਸੇ ਤਰ੍ਹਾਂ ਇਹ ਰੁੱਖ ਭਵਿੱਖ ਨੂੰ ਵੀ ਆਕਾਰ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਪੂਰੇ ਹੋਏ ਤੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨਾਲ ਜ਼ਮੀਨੀ ਪੱਧਰ 'ਤੇ ਮ... ਅਗਲੀ ਖ਼ਬਰ ਵਲੰਟੀਅਰ ਖੂਨਦਾਨ ਦਿਵਸ 1 ਨੂੰ ਮਨਾਇਆ ਜਾਵੇਗਾ
Ad Position 24