ਮੋਗਾ, 27 ਸਤੰਬਰ (ਗੁਰਤੇਜ ਸਿੰਘ ਬੱਬੀ)-ਅੰਬੂਜਾ ਫਾਊਾਡੇਸ਼ਨ ਤੇ ਐਚ. ਡੀ. ਐਫ. ਸੀ. ਬੈਂਕ ਮੋਗਾ ਦੇ ਐਚ. ਆਰ. ਡੀ. ਪੀ. ਪ੍ਰੋਜੈਕਟ ਦੇ ਤਹਿਤ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਪਿੰਡ ਘੋਲੀਆ ਖੁਰਦ ਵਿਖੇ ਮੈਗਾ ਮਲਟੀ ਸਪੈਸ਼ਲਿਟੀ ਹੈਲਥ ਕੈਂਪ ਲਗਾਇਆ ਗਿਆ | ਕੈਂਪ ਵਿਚ ਏਮਜ਼ ਬਠਿੰਡਾ ਦੇ ਮਾਹਿਰਾਂ ਦੁਆਰਾ ਸ਼ੂਗਰ ਅਤੇ ਬੀ.ਪੀ. ਚੈਕਅੱਪ, ਦੰਦਾਂ ਦੀ ਜਾਂਚ, ਔਰਤਾਂ ਲਈ ਛਾਤੀ ਦੀ ਜਾਂਚ ਦੇ ਨਾਲ ਗਾਇਨੀਕੋਲੋਜੀ ਸਲਾਹ-ਮਸ਼ਵਰਾ, ਸਰਵਾਈਕਲ ਕੈਂਸਰ, ਜਨਰਲ ਮੈਡੀਸਨ ਅਤੇ ਜਨਰਲ ਸਰਜਰੀ ਆਦਿ ਟੈਸਟ ਕੀਤੇ ਗਏ | ਡਾਕਟਰਾਂ, ਏ. ਐਨ. ਐਮ. ਅਤੇ ਪੈਰਾ ਮੈਡੀਕਲ ਸਟਾਫ ਸਮੇਤ 21 ਮੈਂਬਰੀ ਮੈਡੀਕਲ ਟੀਮ ਨੇ ਸੇਵਾਵਾਂ ਪ੍ਰਦਾਨ ਕੀਤੀਆਂ | ਕੈਂਪ ਵਿਚ ਕੁੱਲ 173 ਲੋਕਾਂ ਨੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ | ਪਿੰਡ ਵਿਕਾਸ ਕਮੇਟੀ (ਵੀ.ਡੀ.ਸੀ.) ਤੇ ਪੰਚਾਇਤ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ | ਇਹ ਸਿਹਤ ਕੈਂਪ ਮੋਗਾ ਦੀ ਪ੍ਰੋਜੈਕਟ ਟੀਮ ਦੇ ਨਾਲ ਜ਼ੋਨਲ ਮੁਖੀ ਵਿਸ਼ਨੂੰ ਤਿ੍ਵੇਦੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ | ਇਸ ਮੌਕੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਚਮਕੌਰ ਸਿੰਘ ਘੋਲੀਆ ਤੇ ਪਿੰਡ ਵਾਸੀ ਹਾਜ਼ਰ ਸਨ |