14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਮਲੇਸ਼ੀਆ ਫੁੱਟਬਾਲ ਕੱਪ ਦੇ ਜੇਤੂਆਂ ਦਾ ਮੋਗਾ ਪੁੱਜਣ 'ਤੇ ਸਵਾਗਤ ਕੀਤਾ

Ad Position 21
No active advertisement
ਅਜੀਤ ਡੈਸਕ 19-10-2025
ਮੋਗਾ, 18 ਅਕਤੂਬਰ (ਜਸਪਾਲ ਸਿੰਘ ਬੱਬੀ)-ਮਲੇਸ਼ੀਆ ਵਿਖੇ ਕਰਵਾਏ ਗਏ ਫੁੱਟਬਾਲ ਕੱਪ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਖਿਡਾਰੀਆਂ ਅਨਾਦ ਸਿੰਘ ਸੰਧੂ ਤੇ ਕੋਚ ਅਮਨਦੀਪ ਸਿੰਘ ਅਤੇ ਰਵੀ ਸ਼ੰਕਰ ਦਾ ਮੋਗਾ ਵਿਖੇ ਪੁੱਜਣ ਤੇ ਸੰਤ ਸਿੰਘ ਸਾਦਿਕ ਰੋਡ, ਕਰਤਾਰ ਨਗਰ ਮੋਗਾ ਦੇ ਖੇਡ ਪ੍ਰੇਮੀਆਂ ਤੇ ਇਲਾਕੇ ਨਿਵਾਸੀਆਂ ਨੇ ਭਰਵਾਂ ਸਵਾਗਤ ਕੀਤਾ ਤੇ ਵਧਾਈ ਦਿੱਤੀ | ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਪਹਿਲਾ ਇੰਨਾ ਖਿਡਾਰੀਆਂ ਨੇ ਨੇਪਾਲ ਵਿਖੇ ਹੋਏ ਫੁੱਟਬਾਲ ਕੱਪ ਵਿਚ ਜਿੱਤ ਪ੍ਰਾਪਤ ਕੀਤੀ ਤੇ ਹੁਣ ਮਲੇਸ਼ੀਆ ਦੀ ਧਰਤੀ ਤੇ ਪਹਿਲਾ ਸਥਾਨ ਹਾਸਲ ਕੀਤਾ ਹੈ | ਖਿਡਾਰੀ ਅਨਾਦ ਸਿੰਘ ਸੰਧੂ ਵਲੋਂ ਫਾਈਨਲ ਮੁਕਾਬਲੇ ਵਿਚ ਮਲੇਸ਼ੀਆ ਵਿਰੁੱਧ ਖੇਡਦਿਆਂ ਗੋਲ ਕਰਕੇ ਆਪਣੀ ਟੀਮ ਨੂੰ ਜਿੱਤ ਦਿਵਾਈ | ਕੋਚ ਅਮਨਦੀਪ ਸਿੰਘ ਅਤੇ ਰਵੀ ਸ਼ੰਕਰ ਨੇ ਕਿਹਾ ਕਿ ਖਿਡਾਰੀਆਂ ਦੀ ਸਖ਼ਤ ਮਿਹਨਤ ਸਦਕਾ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਮਗਰੋਂ ਇਹ ਖਿਡਾਰੀ ਹੁਣ ਇੰਗਲੈਂਡ ਦੀ ਧਰਤੀ ਤੇ ਖੇਡਣ ਜਾਣਗੇ | ਇਸ ਮੌਕੇ ਸਤਿਨਾਮ ਕੌਰ, ਮਨਜੀਤ ਕੌਰ ਧਾਲੀਵਾਲ, ਕਿਰਨਜੀਤ ਕੌਰ ਸੰਧੂ, ਕਿਰਨਜੀਤ ਕੌਰ, ਸਿਮਰਨ ਕੌਰ, ਹਰਿੰਦਰ ਕੌਰ, ਕੁਲਬੀਰ ਕੌਰ, ਕਮਲਜੀਤ ਕੌਰ, ਰਾਜਕਮਲ, ਦੀਪ ਮੋਗਾ, ਜੱਸ ਢਿੱਲੋਂ, ਸਰਬਜੀਤ ਕੌਰ, ਛਿੰਦਰ ਕੌਰ, ਸਤਵਿੰਦਰ ਕੌਰ, ਕੁਲਵਿੰਦਰ ਕੋਰ, ਰਣਜੀਤ ਸਰਾਂਵਾਲੀ, ਮਨਦੀਪ ਕੌਰ, ਬਲਜਿੰਦਰ ਕੌਰ, ਇੰਦਰਜੀਤ ਸਿੰਘ ਬੁੱਧ ਸਿੰਘ, ਅੰਗਰੇਜ਼ ਸਿੰਘ ਸੰਧੂ, ਉਂਕਾਰ ਸਿੰਘ, ਜਸਕਰਨ ਸਿੰਘ, ਜੁਗਾਦ ਸਿੰਘ ਸੰਧੂ, ਸਿਕੰਦਰ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਕਾਨਵੈਂਟ ਸਕੂਲ ਮੋਗਾ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਸਮਾਜ ਸੇਵੀ ਗੁਰਵੰਤ ਸਿੰਘ ਵਿਰਕ ਨੇ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਮੰਦਰ ਵਿਖੇ ਬੱਚਿਆਂ ਨੂੰ ਮਠਿਆਈਆਂ ਤੇ ਫਲ ਵੰਡੇ
Ad Position 24