ਕੋਟ ਈਸੇ ਖਾਂ, 18 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਸਮਾਜ ਸੇਵੀ ਗੁਰਵੰਤ ਸਿੰਘ ਵਿਰਕ, ਗੁਰੂ ਨਾਨਕ ਕੰਪਿਊਟਰ ਅਕੈਡਮੀ ਵਾਲਿਆਂ ਵਲੋਂ ਆਪਣੇ ਪਿਤਾ ਸਵ: ਬਗੀਚਾ ਸਿੰਘ ਦੀ ਯਾਦ ਵਿਚ ਹਰਪ੍ਰੀਤ ਸਿੰਘ ਵਿਰਕ ਅਤੇ ਗੁਰਜੰਟ ਸਿੰਘ ਵਿਰਕ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੰਦਰ ਵਿਚ ਆਪਣੇ ਸਾਥੀ ਸਮਾਜ ਸੇਵੀ ਵੀਰਾਂ ਨਾਲ ਜਾ ਕੇ ਬੱਚਿਆਂ ਨੂੰ ਮਠਿਆਈਆਂ ਅਤੇ ਫਲ ਵੰਡ ਕੇ ਦੀਵਾਲੀ ਦੇ ਤਿਉਹਾਰ ਦੀ ਖ਼ੁਸ਼ੀ ਸਾਂਝੀ ਕੀਤੀ ਗਈ | ਇਸ ਮੌਕੇ ਸਟੇਟ ਐਵਾਰਡੀ ਅਧਿਆਪਕ ਸਵਰਨਜੀਤ ਸਿੰਘ ਸੀ.ਐਚ.ਟੀ, ਬਲਵੀਰ ਸਿੰਘ ਵਿਰਕ, ਸੋਨੂੰ ਢਿੱਲੋਂ, ਗੁਰਸਿਮਰਨ ਸਿੰਘ ਵਿਰਕ, ਰਣਜੀਤ ਸਿੰਘ ਖ਼ਾਲਸਾ ਸੇਵਾਦਾਰ ਭਗਤ ਪੂਰਨ ਸਿੰਘ ਸੇਵਾ ਸੰਸਥਾ ਆਦਿ ਵੀ ਮੌਜੂਦ ਰਹੇ | ਇਸ ਮੌਕੇ ਸੈਕੰਡਰੀ ਸਕੂਲ ਦੇ ਸਟਾਫ਼ ਵਿਚ ਪਿ੍ੰਸੀਪਲ ਕਮਲਪ੍ਰੀਤ ਕੌਰ, ਅਧਿਆਪਕ ਗੁਰਬਲਜੀਤ ਸਿੰਘ, ਨਵਜੀਤ ਸਿੰਘ ਬਰਾੜ, ਪਿ੍ਅੰਕਾ, ਵੰਦਨਾ, ਬੇਅੰਤ ਕੌਰ, ਅਮਨਦੀਪ ਕੌਰ ਅਤੇ ਪ੍ਰਾਇਮਰੀ ਸਕੂਲ ਦੇ ਸਟਾਫ਼ ਵਿਚ ਜਗਸੀਰ ਸਿੰਘ ਘਾਰੂ, ਪ੍ਰਦੀਪ ਸਿੰਘ, ਲਵਪ੍ਰੀਤ ਸਿੰਘ, ਮਨਦੀਪ ਕੌਰ ਅਤੇ ਹਰਜੀਤ ਕੌਰ ਸ਼ਾਮਲ ਸਨ | ਇਸ ਮੌਕੇ ਹੋਏ ਸੰਖੇਪ ਸਮਾਗਮ ਵਿਚ ਦੀਵੇ ਜਗਾ ਕੇ ਸ਼ੁਰੂਆਤ ਹੋਈ ਤੇ ਵਿਦਿਆਰਥੀਆਂ ਵਲੋਂ ਦੀਵਾਲੀ ਨਾਲ ਸੰਬੰਧਿਤ ਵਸਤੂਆਂ ਵੀ ਬਣਾਈਆਂ ਗਈਆਂ | ਇਸ ਮੌਕੇ ਸਮਾਜ ਸੇਵੀ ਗੁਰਵੰਤ ਸਿੰਘ ਵਿਰਕ ਨੇ ਕਿਹਾ ਕਿ ਸ਼ਹਿਰ ਤੋਂ ਆਪਣੇ ਜੱਦੀ ਪਿੰਡ ਦੇ ਸਕੂਲਾਂ ਵਿਚ ਆ ਕੇ ਬੱਚਿਆਂ ਨਾਲ ਦੀਵਾਲੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਨਾਲ ਮਨ ਨੂੰ ਸਕੂਨ ਮਿਲਿਆ ਹੈ | ਉਨ੍ਹਾਂ ਕਿਹਾ ਕਿ ਸਾਨੂੰ ਪ੍ਰਦੂਸ਼ਣ ਰਹਿਤ ਤੇ ਹਰੀ ਦੀਵਾਲ਼ੀ ਮਨਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਦੀਆਂ ਅੱਗੇ ਹੋਰ ਜੋ ਵੀ ਲੋੜਾਂ ਹੋਣਗੀਆਂ, ਉਨ੍ਹਾਂ ਲਈ ਉਹ ਸਮੇਂ-ਸਮੇਂ ਤੇ ਹੋਰ ਸਹਿਯੋਗ ਕਰਨਗੇ | ਇਸ ਮੌਕੇ ਸਟੇਟ ਐਵਾਰਡੀ ਸਵਰਨਜੀਤ ਸਿੰਘ ਨੇ ਕਿਹਾ ਕਿ ਜਿਸ ਕੋਲ ਵੀ ਸਮਾਂ ਹੋਵੇ ਵੱਧ ਤੋਂ ਵੱਧ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਦੀ ਕਿਸੇ ਨਾ ਕਿਸੇ ਰੂਪ ਵਿਚ ਸਹਾਇਤਾ ਕਰਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਜਾਣ ਤਾਂ ਜੋ ਸਾਡੇ ਲੋੜਵੰਦ ਬੱਚੇ ਉਤਸ਼ਾਹਿਤ ਹੋ ਕੇ ਪੜ੍ਹਾਈ ਖੇਡਾਂ ਤੇ ਹੋਰ ਗਤੀਵਿਧੀਆਂ ਵਿਚ ਜੁੜੇ ਰਹਿਣ | ਇਸ ਮੌਕੇ ਸਕੂਲ ਅਧਿਆਪਕਾਂ ਨੇ ਸਮਾਜ ਸੇਵੀ ਗੁਰਵੰਤ ਸਿੰਘ ਵਿਰਕ ਤੇ ਹੋਰਨਾਂ ਦਾ ਇਸ ਨੇਕ ਕਾਰਜ ਲਈ ਧੰਨਵਾਦ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ |