ਸਮਾਧ ਭਾਈ, 18 ਅਕਤੂਬਰ (ਜਗਰੂਪ ਸਿੰਘ ਸਰੋਆ)-ਭਾਈ ਰੂਪ ਚੰਦ ਕਾਨਵੈਂਟ ਸਕੂਲ ਸਮਾਧ ਭਾਈ ਦੀ ਹੋਣਹਾਰ ਵਿਦਿਆਰਥਣ ਸੁਖਪ੍ਰੀਤ ਕੌਰ ਨੇ ਅੰਡਰ-17 ਦੇ 49 ਕਿੱਲੋ ਭਾਰ ਵਰਗ 'ਚ ਪੰਜਾਬ ਪੱਧਰ 'ਤੇ ਜਿੱਤ ਹਾਸਿਲ ਕਰਕੇ ਰਾਸ਼ਟਰੀ ਪੱਧਰ ਦੀ ਖੇਡ 'ਚ ਆਪਣਾ ਨਾਂਅ ਦਰਜ ਕਰਵਾਇਆ | ਇਸ ਸਮੇਂ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ, ਪਿ੍ੰਸੀਪਲ ਸ਼੍ਰੀਮਤੀ ਕਿਰਨਾ ਰਾਣੀ ਅਤੇ ਸਮੂਹ ਸਟਾਫ਼ ਨੇ ਵਿਦਿਆਰਥਣ ਸੁਖਪ੍ਰੀਤ ਕੌਰ ਦੇ ਸਕੂਲ ਪਹੁੰਚਣ 'ਤੇ ਸਵਾਗਤ ਕੀਤਾ ਅਤੇ ਮੈਨੇਜਮੈਂਟ ਨੇ ਸਵਾਗਤੀ ਪਰੇਡ ਆਯੋਜਿਤ ਕਰਦਿਆਂ ਢੋਲ ਵਜਾ ਕੇ ਖੁੱਲ੍ਹੀ ਜੀਪ ਰਾਹੀਂ ਪਿੰਡ ਦਾ ਚੱਕਰ ਲਗਾਉਂਦਿਆਂ ਗੁਰਦੁਆਰਾ ਬਾਬਾ ਭਾਈ ਰੂਪ ਚੰਦ ਵਿਖੇ ਨਤਮਸਤਕ ਹੋਏ | ਇਸ ਮੌਕੇ ਜਿੱਥੇ ਖਿਡਾਰਨ ਨੂੰ ਮੈਨੇਜਮੈਂਟ ਤੇ ਪਿ੍ੰਸੀਪਲ ਕਿਰਨਾ ਰਾਣੀ ਵਲੋਂ ਦੇਸੀ ਘਿਉ ਅਤੇ ਟਰਾਫ਼ੀ ਨਾਲ ਨਿਵਾਜਿਆ ਅਤੇ ਉੱਥੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਵਲੋਂ ਬਾਰ੍ਹਵੀਂ ਕਲਾਸ ਤੱਕ ਦੀ ਪੜ੍ਹਾਈ ਮੁਫ਼ਤ ਕਰਨ ਦਾ ਐਲਾਨ ਕੀਤਾ | ਇਸ ਸਮੇਂ ਖਿਡਾਰਨ ਦੇ ਪਿਤਾ ਗੁਰਜੰਟ ਸਿੰਘ ਤੇ ਮਾਤਾ ਰਾਜਵੀਰ ਕੌਰ ਦੇ ਨਾਲ ਉਨ੍ਹਾਂ ਦੇ ਪਿੰਡ ਫੂਲੇਵਾਲਾ ਦੇ ਸਰਪੰਚ ਨਿਰਭੈ ਸਿੰਘ, ਭਰਾ ਬਲਜਿੰਦਰ ਸਿੰਘ, ਪੰਚ ਭਾਰਤ ਸਿੰਘ, ਜਗਸੀਰ ਸਿੰਘ, ਜਗਮੋਹਨ ਸਿੰਘ, ਸਰਪੰਚ ਗੁਰਜੀਤ ਸਿੰਘ ਕੋਠੇ ਭੂਮਰਾਜ ਅਤੇ ਕੋਚ ਸੁਖਸੇਵਕ ਸਿੰਘ ਭਲਵਾਨ, ਅਮਨਦੀਪ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ |