15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਮਾਸਟਰ ਸੁਰਿੰਦਰ ਨਾਥ ਯਾਦਗਾਰੀ ਸਾਹਿਤਕ ਸਮਾਗਮ 2 ਭਲਕੇ

Ad Position 21
No active advertisement
ਅਜੀਤ ਡੈਸਕ 01-11-2025
ਕੋਟ ਈਸੇ ਖਾਂ, 31 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸਾਹਿਤਕ ਸੰਸਥਾ ਨਵ ਪੰਜਾਬੀ ਸਾਹਿਤ ਸਭਾ ਵਲੋਂ ਸਾਹਿਤ ਦੇ ਪ੍ਰਚਾਰ ਪ੍ਰਸਾਰ ਹਿਤ ਚਲਾਈ ਜਾ ਰਹੀ ਸਨਮਾਨ ਲੜੀ ਵਜੋਂ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਮਾਸਟਰ ਸ਼ਮਸ਼ੇਰ ਸਿੰਘ ਅਤੇ ਸਕੱਤਰ ਵਿਵੇਕ ਕੋਟ ਈਸੇ ਖਾਂ ਨੇ ਦੱਸਿਆ ਕਿ ਇਸ ਵਾਰ ਇਹ ਸਨਮਾਨ ਅਮਰਜੀਤ ਕੌਰ ਜੈਤੋ ਨੂੰ ਪ੍ਰਦਾਨ ਕੀਤਾ ਜਾਵੇਗਾ | ਇਸ ਸੰਬੰਧੀ ਸਮਾਗਮ 2 ਨਵੰਬਰ ਦਿਨ ਐਤਵਾਰ ਸਵੇਰੇ 9 ਵਜੇ ਸਥਾਨਕ ਸਰਕਾਰੀ ਹਾਈ ਸਕੂਲ (ਲੜਕੇ) ਜ਼ੀਰਾ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਇਲਾਕੇ ਦੇ ਪੰਜਾਬੀ ਪਾਠਕ ਸ਼ਾਇਰ ਸਾਹਿਤਕ ਪ੍ਰੇਮੀ ਭਾਗ ਲੈਣਗੇ | ਇਸ ਮੌਕੇ ਅਮਰਜੀਤ ਕੌਰ ਜੈਤੋ ਵਲੋਂ ਲੋਕ ਬੋਲੀਆਂ 'ਸੁਹਾਗ' ਅਤੇ ਲੋਕ ਤੱਥਾਂ ਦੀ ਸੰਪਾਦਿਤ ਪੁਸਤਕ 'ਫੁਲਕਾਰੀ' ਲੋਕ ਅਰਪਣ ਕੀਤੀ ਜਾਵੇਗੀ | ਹਾਜ਼ਰ ਕਵੀ ਆਪੋ ਆਪਣੀਆਂ ਰਚਨਾਵਾਂ ਪੇਸ਼ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਦੀ ਕੋਟ ਖ਼ਾਲਸਾ ਵਿਖੇ 41ਵੀਂ ਬਰਸੀ ਮਨਾਈ
Ad Position 24