15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਅਮਰ ਸ਼ਹੀਦ ਭਾਈ ਬੇਅੰਤ ਸਿੰਘ ਦੀ ਕੋਟ ਖ਼ਾਲਸਾ ਵਿਖੇ 41ਵੀਂ ਬਰਸੀ ਮਨਾਈ

Ad Position 21
No active advertisement
ਸ਼ਹੀਦੀ ਸਮਾਗਮ ਦੌਰਾਨ ਪ੍ਰਧਾਨ ਸਵਿੰਦਰ ਸਿੰਘ ਕੋਟ ਖ਼ਾਲਸਾ, ਬਾਬਾ ਰਘਬੀਰ ਸਿੰਘ, ਕਵੀਸ਼ਰੀ ਜਥੇ ਆਦਿ ਨੂੰ ਸਨਮਾਨਿਤ ਕਰਦੇ ਹੋਏ ਜਥੇ: ਮੇਜਰ ਸਿੰਘ ਸਰਕਾਰੀਆ ਤੇ ਹੋਰ | ਅਜੀਤ : ਤਸਵੀਰਾਂ <br/> 01-11-2025
ਛੇਹਰਟਾ, 31 ਅਕਤੂਬਰ (ਪੱਤਰ ਪ੍ਰੇਰਕ)-ਅਮਰ ਸਹੀਦ ਭਾਈ ਬੇਅੰਤ ਸਿੰਘ ਜੀ ਦੀ ਸਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਜ ਜਥੇ: ਮੇਜਰ ਸਿੰਘ ਸਰਕਾਰੀਆ ਦੀ ਦੇਖ ਰੇਖ ਹੇਠ ਤੇ ਮਿਸਲ ਸ੍ਰੀ ਹਰਕਿ੍ਸ਼ਨ ਸਾਹਿਬ ਤਰਨਾ ਦਲ ਹੈਡਕੁਆਟਰ ਖਿਆਲਾ ਦੇ ਮੁੱਖ ਜਥੇ: ਬਾਬਾ ਰਘਬੀਰ ਸਿੰਘ, ਜਥੇਦਾਰ ਮਹਿਤਾਬ ਸਿੰਘ ਤੇ ਬਾਬਾ ਜੋਗਾ ਸਿੰਘ ਦੇ ਸਹਿਯੋਗ ਨਾਲ ਕੋਟ ਖਾਲਸਾ ਵਿਖੇ ਮਨਾਈ ਗਈ | ਪਰਸੋਂ ਤੋਂ ਆਰੰਭ ਕਰਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਜੁਗੋ ਜੁਗ ਅਟੱਲ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਜੇ ਧਾਰਮਿਕ ਦੀਵਾਨਾਂ ਵਿਚ ਹਜ਼ੂਰੀ ਕਵੀਸ਼ਰੀ ਜਥਾ ਭਾਈ ਹਰਪ੍ਰੀਤ ਸਿੰਘ ਜੀ ਮਿਸ਼ਨ ਤਰਨਾ ਦਲ ਖਿਆਲਾ, ਬੀਬੀ ਰੁਪਿੰਦਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਅਮਰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਜੀ ਦੀ ਜੀਵਨੀ ਸੰਬੰਧੀ ਸ਼ਹੀਦੀ ਵਾਰਾਂ ਬੋਲ ਕੇ ਤੇ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਬੋਹੜੀ ਸਾਹਿਬ ਦੇ ਪ੍ਰਧਾਨ ਸਵਿੰਦਰ ਸਿੰਘ ਕੋਟ ਖਾਲਸਾ, ਮਿਸਲ ਸ੍ਰੀ ਹਰਿਕਿ੍ਸ਼ਨ ਤਰਨਾ ਦਲ ਦੇ ਮੁਖੀ ਜਥੇ: ਬਾਬਾ ਰਘਬੀਰ ਸਿੰਘ ਆਦਿ ਨਤਮਸਤਕ ਹੋਏ ਤੇ ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਇਤਹਾਸ ਨੂੰ ਭੁੱਲ ਜਾਂਦੀਆਂ ਹਨ ਉਹ ਖ਼ਤਮ ਹੋ ਜਾਂਦੀਆਂ ਹਨ | ਸ਼ਾਮ ਨੂੰ ਸਿੱਖ ਧਰਮ ਦੀਆ ਰਵਾਇਤੀ ਖੇਡਾ, ਘੋੜ ਸਵਾਰੀ, ਨੇਜਾਬਾਜ਼ੀ, ਮੁਹੱਲਾ ਕੱਢਿਆ, ਸਿੱਖ ਮਾਰਸ਼ਲ ਆਰਟ ਗਤਕਾ ਦੇ ਜ਼ੌਹਰ ਵਿਖਾਏ ਗਏ ਤੇ ਪ੍ਰਬੰਧਕਾਂ ਵਲੋਂ ਜਥੇ: ਬਾਬਾ ਰਘਬੀਰ ਸਿੰਘ ਤੇ ਪ੍ਰਧਾਨ ਸਵਿੰਦਰ ਸਿੰਘ ਕੋਟ ਖਾਲਸਾ ਨੂੰ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸਵਿੰਦਰ ਸਿੰਘ ਕੋਟ ਖਾਲਸਾ, ਕੁਲਵੰਤ ਸਿੰਘ ਸਰਕਾਰੀਆ, ਸੈਕਟਰੀ ਮੰਗਲ ਸਿੰਘ, ਪ੍ਰਧਾਨ ਪਰਮਿੰਦਰ ਸਿੰਘ ਸੰਧੂ, ਪਰਮਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਸਰਕਾਰੀਆ, ਮੇਜਰ ਸਿੰਘ, ਅਮਰਜੀਤ ਸਿੰਘ, ਮੰਗਲ ਸਿੰਘ ਸਰਕਾਰੀਆ, ਗੁਰਦੇਵ ਸਿੰਘ ਝਲਕ, ਬੀਬੀ ਸਿਮਰਜੀਤ ਕੌਰ, ਬੀਬੀ ਬਲਵਿੰਦਰ ਕੌਰ, ਰੁਪਿੰਦਰ ਕੌਰ, ਮਨਜੀਤ ਕੌਰ, ਪਾਲ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਸਟਰ ਸੁਰਿੰਦਰ ਨਾਥ ਯਾਦਗਾਰੀ ਸਾਹਿਤਕ ਸਮਾਗਮ 2 ਭਲਕੇ ਅਗਲੀ ਖ਼ਬਰ ਹੈੱਡ ਟੀਚਰ ਮਲਕੀਤ ਸਿੰਘ ਨੂੰ ਸੇਵਾ ਮੁਕਤ ਹੋਣ 'ਤੇ ਨਿੱਘੀ ਵਿਦਾਇਗੀ <br/>
Ad Position 24