ਚੱਬਾ, 31 ਅਕਤੂਬਰ (ਜੱਸਾ ਅਣਜਾਣ)-ਸਿੱਖਿਆ ਵਿਭਾਗ ਵਿਚ 58 ਸਾਲ ਦੀ ਉਮਰ ਤੱਕ ਸੇਵਾ ਨਿਭਾਉਣ ਉਪਰੰਤ ਮਲਕੀਤ ਸਿੰਘ ਹੈੱਡ ਟੀਚਰ ਸੈਂਟਰ ਚੱਬਾ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੋਂ ਇਕ ਦਿਨ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਗੁਰੂਵਾਲੀ ਸੈਂਟਰ ਦੇ ਹੈੱਡ ਟੀਚਰ ਮੈਡਮ ਕੁਲਵਿੰਦਰ ਕੌਰ ਦੀ ਅਗਵਾਈ ਵਿਚ ਤੇ ਨੇੜਲੇ ਸਕੂਲਾਂ ਦੇ ਮੁੱਖ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਵਲੋਂ ਸ਼ਾਨਦਾਰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਮੈਡਮ ਕੁਲਵਿੰਦਰ ਕੌਰ ਨੇ ਉਨ੍ਹਾਂ ਵਲੋਂ 24 ਸਾਲ ਵੱਖ ਵੱਖ ਸਕੂਲਾਂ ਵਿਚ ਨਿਭਾਈਆਂ ਗਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਤੋਂ ਪਹਿਲਾਂ ਹੈੱਡ ਟੀਚਰ ਮਲਕੀਤ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਨਵਨੀਤ ਕੌਰ ਦਾ ਸਕੂਲ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ ਤੇ ਵੱਖ - ਵੱਖ ਸਕੂਲਾਂ ਤੋਂ ਆਏ ਮੁੱਖ ਅਧਿਆਪਕਾਂ ਅਤੇ ਟੀਚਰਾਂ ਨੇ ਮਾਸਟਰ ਮਲਕੀਤ ਸਿੰਘ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਮੈਡਮ ਕੁਲਵਿੰਦਰ ਕੌਰ ਅਤੇ ਅਧਿਆਪਕਾਂ ਵਲੋਂ ਰਿਟਾਇਰ ਹੋਏ ਹੈੱਡ ਟੀਚਰ ਮਲਕੀਤ ਸਿੰਘ ਦਾ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਯਾਦਗਾਰੀ ਸਨਮਾਨ ਪੱਤਰ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਸਟੇਟ ਐਵਾਰਡੀ ਅਧਿਆਪਕਾ ਕੁਲਵਿੰਦਰਜੀਤ ਕੌਰ, ਦਿਲਰਾਜ ਸਿੰਘ ਇੱਬਣ ਖੁਰਦ, ਜਸਪ੍ਰੀਤ ਕੌਰ ਮੰਡਿਆਲਾ, ਭੁਪਿੰਦਰ ਸਿੰਘ ਵਰਪਾਲ, ਹਰਮਿੰਦਰ ਸਿੰਘ, ਗੁਰਜੀਤ ਸਿੰਘ ਬੋਧ, ਰਾਘਵ ਮਹਿਤਾ, ਗੁਰਜੀਤ ਕੌਰ, ਮਨਿੰਦਰ ਕੌਰ ਚਾਟੀਵਿੰਡ, ਗੁਰਮੀਤ ਕੌਰ, ਗੁਰਪ੍ਰਤਾਪ ਸਿੰਘ, ਮਨਦੀਪ ਸਿੰਘ, ਪੰਕਜ ਧਾਮੀਜਾ, ਬੇਟਾ ਗੁਰਸਾਨ ਸਿੰਘ, ਪ੍ਰਮਿੰਦਰ ਕੌਰ ਗੁਰੂਵਾਲੀ, ਇੰਦਰਜੀਤ ਕੌਰ, ਸਰਬਜੀਤ ਕੌਰ, ਅਵਤਾਰ ਸਿੰਘ ਆਦਿ ਹਾਜ਼ਰ ਸਨ |