ਮੋਗਾ, 1 ਨਵੰਬਰ (ਅਸ਼ੋਕ ਬਾਂਸਲ)-'ਚੌਥੀ ਮਨ ਦੀ ਗੱਲ ਸਾਂਵਰੇ ਦੇ ਨਾਲ' ਸਮਾਗਮ ਤੋਂ ਪਹਿਲਾਂ ਵਿਸ਼ਾਲ ਨਿਸ਼ਾਨ ਤੇ ਕਲਸ਼ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ ਸੁਹਾਗਣ ਮਹਿਲਾਵਾਂ ਨੇ ਕਲਸ਼ ਚੁੱਕੇ ਤੇ ਸ਼ਿਆਮ ਪ੍ਰੇਮੀਆਂ ਨੇ ਨਿਸ਼ਾਨ ਅਤੇ ਪੱਗਾਂ ਨਾਲ ਭਾਗ ਲਿਆ | ਯਾਤਰਾ ਭਾਰਤ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਰੇਲਵੇ ਰੋਡ, ਸ਼ਾਮ ਲਾਲ ਚੌਂਕ, ਮੇਨ ਬਾਜ਼ਾਰ, ਗਿਲਡਨ ਹੋਟਲ ਤੋਂ ਨਿਊ ਟਾਊਨ ਤੱਕ ਗਈ ਤੇ ਕੇਦਾਰ ਨਾਥ ਧਰਮਸ਼ਾਲਾ ਵਿਖੇ ਸਮਾਪਤ ਹੋਈ | ਪੰਡਿਤ ਮਹਿੰਦਰ ਨਰਾਇਣ ਝਾਅ ਤੇ ਨਰੇਸ਼ ਸਾਬੂ ਨੇ ਪੂਜਾ ਅਰਚਨਾ ਕਰਵਾਈ | ਭਜਨ ਗਾਇਕ ਸੁਖਦੇਵ ਸਾਂਵਰਾ ਨੇ ਸ਼ਿਆਮ ਬਾਬਾ ਦੇ ਗੁਣ ਗਾਏ | ਸ਼ਿਆਮ ਪ੍ਰੇਮੀਆਂ ਨੇ ਦੱਸਿਆ ਕਿ 2 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਵਿਚ ਹੋਣ ਵਾਲੀ 'ਚੌਥੀ ਮਨ ਦੀ ਗੱਲ ਸਾਂਵਰੇ ਨਾਲ' ਸਮਾਗਮ ਲਈ ਸ਼ਹਿਰ ਵਿਚ ਵੱਡਾ ਉਤਸ਼ਾਹ ਹੈ | ਸ਼ਾਮ 6 ਵਜੇ ਤੋਂ ਭਜਨ ਸ਼ੁਰੂ ਹੋਵੇਗੀ ਜਿਸ ਵਿਚ ਮਸ਼ਹੂਰ ਭਜਨ ਗਾਇਕ ਸ਼ੁਭਮ ਰੂਪਮ, ਅਧਿਸ਼ਠਾ-ਅਨੁਸ਼ਕਾ, ਯੁਵੀ ਚੋਪੜਾ ਤੇ ਸੁਖਦੇਵ ਸਾਂਵਰਾ ਭਗਤਾਂ ਨੂੰ ਸ਼ਿਆਮ ਮਹਿਮਾ ਸੁਣਾਉਣਗੇ |