ਬਾਘਾ ਪੁਰਾਣਾ, 1 ਨਵੰਬਰ (ਟਿੰਕੂ ਕਾਠਪਾਲ)-ਕੋਟਕਪੂਰਾ ਰੋਡ ਸਥਿਤ ਮਾਰਕੀਟ ਕਮੇਟੀ ਦਫਤਰ ਵਿਖੇ ਚੇਅਰਮੈਨ ਮਨਦੀਪ ਸਿੰਘ ਮਾਨ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਮੇਟੀ ਬਾਘਾ ਪੁਰਾਣਾ ਅਧੀਨ ਆਉਂਦੇ ਖਰੀਦ ਕੇਂਦਰਾਂ ਵਿਚ 31 ਅਕਤੂਬਰ ਤੱਕ ਮਾਰਕਫੈੱਡ, ਵੇਅਰ ਹਾਊਸ ਅਤੇ ਪਨਗਰੇਨ ਵਲੋਂ ਝੋਨੇ ਦੇ 39 ਲੱਖ ਤੋਂ ਵੱਧ ਗੱਟਿਆਂ ਦੀ ਖਰੀਦ ਕੀਤੀ ਜਾ ਚੁੱਕੀ ਹੈ | ਜਿਸ ਵਿਚੋਂ 27 ਲੱਖ ਤੋਂ ਵੱਧ ਗੱਟਿਆਂ ਦੀ ਲਿਫਟਿੰਗ ਹੋ ਚੁੱਕੀ ਹੈ | ਕਿਸਾਨ ਦੀ ਫਸਲ ਦੀ ਬਣਦੀ ਰਕਮ ਦੀ ਨਾਲ ਨਾਲ ਅਦਾਇਗੀ ਹੋ ਰਹੀ ਹੈ | ਹੁਣ ਤੱਕ ਬਾਘਾ ਪੁਰਾਣਾ ਅਤੇ ਬਾਕੀ ਖਰੀਦ ਕੇਂਦਰਾਂ ਵਿਚ ਲਗਪਗ 45 ਲੱਖ ਗੱਟੇ ਦੀ ਆਮਦ ਹੋ ਚੁੱਕੀ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੁੱਕਾ ਝੋਨਾ ਹੀ ਮੰਡੀਆਂ ਵਿਚ ਲੈ ਕੇ ਆਉਣ | ਇਸ ਸਮੇਂ ਸਕੱਤਰ ਮਾਰਕੀਟ ਕਮੇਟੀ ਹਰਜੀਤ ਸਿੰਘ ਖਹਿਰਾ ਤੇ ਮੰਡੀ ਸੁਪਰਵਾਈਜ਼ਰ ਅੰਮਿ੍ਤਪਾਲ ਸਿੰਘ ਮੌਜੂਦ ਸਨ |