ਬਾਘਾ ਪੁਰਾਣਾ, 1 ਨਵੰਬਰ (ਟਿੰਕੂ ਕਾਠਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਬਾਘਾ ਪੁਰਾਣਾ ਦੀ ਮੀਟਿੰਗ ਨਗਰ ਕਮੇਟੀ ਦਫ਼ਤਰ ਵਿਖੇ ਸੁਰਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿੰਨ੍ਹਾਂ ਨੇ 16 ਨਵੰਬਰ ਨੂੰ ਪੈਨਸ਼ਨਰ ਸਾਂਝੇ ਫਰੰਟ ਵਲੋਂ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਚ ਕੀਤੀ ਜਾਣ ਵਾਲੀ ਰੈਲੀ ਵਿਚ ਬਾਘਾ ਪੁਰਾਣਾ ਤੋਂ ਇਕ ਬੱਸ ਲਿਜਾਣ ਦੇ ਫੈਸਲੇ ਦੀ ਜਾਣਕਾਰੀ ਦਿੰਦਿਆਂ ਵੱਧ ਤੋਂ ਵੱਧ ਗਿਣਤੀ ਵਿਚ ਜਾਣ ਦੀ ਅਪੀਲ ਕੀਤੀ | ਮੀਟਿੰਗ ਦੀ ਸ਼ੁਰੂਆਤ ਵਿਚ ਸਦੀਵੀ ਵਿਛੋੜੇ ਦੇ ਗਏ ਜਰਨੈਲ ਸਿੰਘ ਉੱਗੋਕੇ, ਜਰਨੈਲ ਸਿੰਘ ਵੈਰੋਕੇ, ਚਰਨਜੀਤ ਕੌਰ ਚੂਹੜਚੱਕ, ਇੰਦਰਜੀਤ ਕੌਰ ਸੇਖਾ ਕਲਾਂ ਅਤੇ ਜਸਪਾਲ ਸਿੰਘ ਪਟਵਾਰੀ ਦੀ ਮਾਤਾ ਅਤੇ ਹੋਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਸਟੇਜ ਦੀ ਕਾਰਵਾਈ ਸਬ ਡਵੀਜ਼ਨ ਸਕੱਤਰ ਜਸਵੰਤ ਸਿੰਘ ਕੋਟਲਾ ਨੇ ਬਾਖੂਬੀ ਨਿਭਾਈ | ਮੀਟਿੰਗ ਵਿਚ ਸਟੇਟ ਬੈਂਕ ਆਫ ਇੰਡੀਆ ਵਲੋਂ ਕੁਲਦੀਪ ਕੁਮਾਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਜਿਨ੍ਹਾਂ ਨੇ ਲਾਈਵ ਸਾਰਟੀਫਿਕੇਟ ਭਰਨ ਸਬੰਧੀ ਜਾਣਕਾਰੀ ਸਾਂਝੀ ਤੇ ਦੱਸਿਆ ਕਿ ਬੈਂਕ ਦਾ ਆਡਿਟ ਚੱਲ ਰਿਹਾ ਹੋਣ ਕਾਰਨ ਪੈਨਸ਼ਨਰ 6 ਤਰੀਕ ਤੱਕ ਬੈਂਕ ਵਿਚ ਨਾ ਆਉਣ | ਪ੍ਰੀਤਮ ਸਿੰਘ ਪ੍ਰੀਤ, ਅਮਰਜੀਤ ਸਿੰਘ ਮਾਣੂੰਕੇ, ਮਲਕੀਤ ਸਿੰਘ ਕੋਟਲਾ, ਬਚਿੱਤਰ ਸਿੰਘ ਕੋਟਲਾ, ਮਲਕੀਤ ਸਿੰਘ ਬਰਾੜ ਨੇ ਲਾਈਵ ਸਾਰਟੀਫਿਕੇਟ ਤੇ ਨੌਮੀਨੇਸ਼ਨ ਫਾਰਮ ਭਰਨ ਬਾਰੇ ਜਾਣਕਾਰੀ ਸਾਂਝੀ ਕੀਤੀ | ਸੁਰਿੰਦਰ ਰਾਮ ਕੁੱਸਾ ਨੇ ਪੰਜਾਬ ਸਰਕਾਰ ਦੁਆਰਾ ਡੀ. ਏ. ਜਾਮ ਕਰਨ ਦੀ ਨਿਖੇਧੀ ਕੀਤੀ | ਮੀਟਿੰਗ ਵਿਚ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਪੁਰਬਾ, ਗੁਰਦੇਵ ਸਿੰਘ, ਨੂਰ ਮੁਹੰਮਦ, ਸੁਰਜੀਤ ਸਿੰਘ, ਬਲਦੇਵ ਸਿੰਘ, ਸੁਰਜਾ ਰਾਮ, ਅਜਮੇਰ ਸਿੰਘ, ਅਜਮੇਰ ਸਿੰਘ, ਰਘਵੀਰ ਸਿੰਘ, ਦਲੀਪ ਸਿੰਘ, ਸੁਖਦੇਵ ਸਿੰਘ, ਜਸਵੰਤ ਸਿੰਘ, ਮੋਹਣ ਸਿੰਘ, ਬਲਵਿੰਦਰ ਸਿੰਘ, ਨਿਰੰਜਨ ਸਿੰਘ, ਬਚਿੱਤਰ ਸਿੰਘ, ਨਸੀਬ ਸਿੰਘ, ਪ੍ਰੀਤਮ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ ਫੌਜੀ, ਹਰਦੀਪ ਸਿੰਘ, ਜਾਗੀਰ ਸਿੰਘ, ਜਸਪਾਲ ਸਿੰਘ ਕੰਡਾ ਆਦਿ ਹਾਜ਼ਰ ਸਨ |