02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸ੍ਰੀ ਹੇਮਕੁੰਟ ਸਾਹਿਬ ਸਕੂਲ ਵਿਚ ਮਨਾਇਆ ਗਿਆ 'ਨਿਊ ਪੰਜਾਬ ਡੇਅ'

Ad Position 21
No active advertisement
ਅਜੀਤ ਡੈਸਕ 02-11-2025
ਫਤਿਹਗੜ੍ਹ ਪੰਜਤੂਰ, 1 ਨਵੰਬਰ (ਜਸਵਿੰਦਰ ਸਿੰਘ ਪੋਪਲੀ)-ਇਲਾਕੇ ਦੀ ਹਰਮਨ ਪਿਆਰੀ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਪੰਜਤੂਰ ਵਿਚ ਪਿ੍ੰਸੀਪਲ ਅਮਰਦੀਪ ਸਿੰਘ ਦੀ ਯੋਗ ਅਗਵਾਈ ਹੇਠ 'ਨਿਊ ਪੰਜਾਬ ਡੇਅ' ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ | ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਵਲੋਂ ਇਸ ਦਿਨ ਅਤੇ ਪੰਜਾਬ ਪ੍ਰਦੇਸ਼ ਨਾਲ ਸੰਬੰਧਿਤ ਬਹੁਤ ਹੀ ਖੂਬਸੂਰਤ ਚਾਰਟ ਅਤੇ ਜਾਣਕਾਰੀ ਨਾਲ ਭਰਪੂਰ ਆਰਟੀਕਲ ਪੇਸ਼ ਕੀਤੇ ਗਏ | ਇਸ ਦਿਨ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ 'ਨਿਊ ਪੰਜਾਬ ਡੇਅ' ਹਰ ਸਾਲ ਇਕ ਨਵੰਬਰ ਨੂੰ ਮਨਾਇਆ ਜਾਂਦਾ ਹੈ | ਇਸ ਦਿਨ ਪੰਜਾਬ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਸੀ ਜਿਸ ਨਾਲ ਹਰਿਆਣਾ, ਹਿਮਾਚਲ ਅਤੇ ਨਵਾਂ ਪੰਜਾਬ ਹੋਂਦ ਵਿਚ ਆਇਆ ਸੀ | ਇਸ ਉਪਰੰਤ ਸਕੂਲ ਪਿ੍ੰਸੀਪਲ ਅਮਰਦੀਪ ਸਿੰਘ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਅਤੇ ਪੰਜਾਬ ਦਾ ਵਿਰਸਾ ਬਹੁਤ ਹੀ ਡੂੰਘਾ ਹੈ | ਪੰਜਾਬ ਵਿਚ ਲਿਖਣ ਵਾਲੀ ਭਾਸ਼ਾ ਬਾਰੇ ਉਨ੍ਹਾਂ ਦੱਸਿਆ ਕਿ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੋ ਕਿਤਾਬਾਂ ਅਸੀਂ ਪੜ੍ਹਦੇ ਆ ਰਹੇ ਹਾਂ ਉਹ ਟਕਸਾਲੀ ਭਾਸ਼ਾ ਵਿਚ ਹੈ | ਇਸ ਸਮੇਂ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਰਣਜੀਤ ਕੌਰ ਸੰਧੂ ਨੇ ਦੱਸਦੇ ਹੋਏ ਕਿਹਾ ਕਿ ਸੰਸਥਾ ਵਿਚ ਇਹੋ ਜਿਹੇ ਸਮਾਗਮ ਜੋ ਸਾਨੂੰ ਸਾਡੇ ਵਿਰਸੇ ਨਾਲ ਜੋੜ ਕੇ ਰੱਖਦੇ ਹਨ ਕਰਵਾਏ ਜਾਂਦੇ ਹਨ ਤਾਂ ਜੋ ਬੱਚੇ ਆਪਣੇ ਅਮੀਰ ਵਿਰਸੇ ਨਾਲ ਜੁੜੇ | ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਰ.ਟੀ.ਓ. ਦਫ਼ਤਰ ਸਮੇਤ 56 ਸੇਵਾਵਾਂ ਹੁਣ ਸੇਵਾ ਕੇਂਦਰਾਂ ਰਾਹੀਂ ਮਿਲਣਗੀਆਂ-ਵਿਧਾਇਕ ਬਿਲਾਸਪੁਰ ਅਗਲੀ ਖ਼ਬਰ 16 ਦੀ ਰੈਲੀ ਵਿਚ ਪੈਨਸ਼ਨਰ ਵੱਡੀ ਗਿਣਤੀ 'ਚ ਕਰਨਗੇ ਸ਼ਮੂਲੀਅਤ-ਸੁਰਿੰਦਰਪਾਲ ਸਿੰਘ
Ad Position 24
No active advertisement