30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪਿੰਡ ਚੱਕ ਭੌਰੇ ਤੇ ਚੱਕ ਤਾਰੇ ਵਾਲਾ ਵਿਖੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਿਆ ਜਾਵੇ

Ad Position 21
No active advertisement
ਅਜੀਤ ਡੈਸਕ 04-11-2025
ਕਿਸ਼ਨਪੁਰਾ ਕਲਾਂ, 3 ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਇੰਡੀਅਨ ਫਾਰਮਰ ਐਸੋਸੀਏਸ਼ਨ ਬਹਿਰੂ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦੁਰਬਜੀ ਤੇ ਮੀਤ ਪ੍ਰਧਾਨ ਜਸਕਰਨ ਸਿੰਘ ਸੇਖੋਂ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਹੋਈ | ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦਬੁਰਜੀ, ਮੀਤ ਪ੍ਰਧਾਨ ਜਸਕਰਨ ਸਿੰਘ ਸੇਖੋਂ, ਸਰਕਲ ਪ੍ਰਧਾਨ ਪ੍ਰਭਜੀਤ ਸਿੰਘ ਗਿੱਲ ਨੇ ਦੱਸਿਆ ਕਿ ਅਸੀਂ ਚੱਕ ਤਾਰੇ ਵਾਲਾ, ਗੱਟੀ ਜੱਟਾਂ ਤਹਿ ਧਰਮਕੋਟ ਦੇ ਨਗਰ ਨਿਵਾਸੀ ਅਤੇ ਨਗਰ ਪੰਚਾਇਤਾਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਦੋਨਾਂ ਪਿੰਡਾ ਦੀ ਬੰਨ੍ਹ ਦੇ ਅੰਦਰਲੀ ਜ਼ਮੀਨ ਵਿਚ ਸਤਲੁਜ ਦਰਿਆ ਵਿਚ ਆਏ ਹੜ੍ਹ ਦੁਆਰਾ ਉਪਜਾਊ ਜ਼ਮੀਨਾਂ ਵਿਚ ਕੋਈ ਵੀ ਰੇਤ ਨਹੀ ਆਈ, ਸਾਡੇ ਪਿੰਡ ਦੇ ਕੁਝ ਲੋਕ ਜਿਨ੍ਹਾਂ ਦੇ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਕਰਨ ਸਬੰਧੀ ਪਹਿਲਾ ਵੀ ਮਾਨਯੋਗ ਐਸ.ਐਸ.ਪੀ. ਸਾਹਿਬ ਕੋਲ ਦਰਖਾਸਤ ਦਿੱਤੀ ਗਈ ਸੀ ਅਤੇ ਉਨ੍ਹਾਂ ਦੇ ਖ਼ਿਲਾਫ਼ ਪਹਿਲਾ ਵੀ ਨਜਾਇਜ਼ ਮਾਈਨਿੰਗ ਕਰਨ ਸਬੰਧੀ ਪਰਚੇ ਦਰਜ ਹਨ ਅਤੇ ਹੁਣ ਉਹ ਲੋਕ ਸਰਕਾਰ ਦੀ ਸਕੀਮ ਜਿਸ ਦਾ ਖੇਤ ਉਸ ਦੀ ਰੇਤ ਦੀ ਆੜ ਹੇਠ ਬਹੁਤ ਧੜੱਲੇ ਨਾਲ ਦਿਨ ਰਾਤ ਨਾਜਾਇਜ਼ ਮਾਈਨਿੰਗ ਕਰ ਰਹੇ ਹਨ ਤੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਹਰ ਰੋਜ਼ ਦਿਨ ਰਾਤ ਵਿਚ ਤਕਰੀਬਨ 300-400 ਟਰਾਲੀ ਰੇਤਾ ਦੀ ਦਰਿਆ ਵਿਚੋਂ ਕੱਢ ਰਹੇ ਹਨ | ਸਤਲੁਜ ਦਰਿਆ ਦੇ ਪਾਣੀ ਦਾ ਵਹਾਅ ਪਹਿਲਾ ਹੀ ਸਾਡੇ ਪਿੰਡ ਗੱਟੀ ਜੱਟਾਂ ਅਤੇ ਚੱਕ ਤਾਰੇ ਵਾਲਾ, ਚੱਕ ਭੌਰੇ ਵੱਲ ਹੋ ਚੁੱਕਾ ਹੈ ਤੇ ਇਹ ਲੋਕ ਬਿਲਕੁਲ ਪਾਣੀ ਦੇ ਵਹਾਅ ਦੇ ਸਾਹਮਾਣਿਉ ਨਾਜਾਇਜ਼ ਮਾਈਨਿੰਗ ਕਰ ਰਹੇ ਹਨ | ਜਿਸ ਨਾਲ ਮੇਨ ਧੁੱਸੀ ਬੰਨ੍ਹ ਅਤੇ ਐਲ-5 ਐਡਵਾਂਸ ਬੰਨ੍ਹ ਅਤੇ ਸਥਾਨਕ ਵੱਸਦੇ ਪਿੰਡਾਂ ਨੂੰ ਬਹੁਤ ਗੰਭੀਰ ਖ਼ਤਰਾ ਬਣਿਆ ਹੋਇਆ ਹੈ | ਸਤਲੁਜ ਦਰਿਆ ਦੇ ਪਾਣੀ ਦੇ ਵਹਾਅ ਨੂੰ ਪਿੰਡਾਂ ਵਲੋਂ ਆਉਣ ਤੋਂ ਰੋਕਣ ਵਾਸਤੇ ਦਰਿਆ ਵਿਚ ਨੋਚਾਂ ਅਤੇ ਸਪੱਰ ਲਾਉਣ ਲਈ ਡਰੇਨਜ਼ ਵਿਭਾਗ ਵਲੋਂ ਐਸਟੀਮੇਟ ਤਿਆਰ ਕੀਤਾ ਜਾ ਰਿਹਾ ਹੈ | ਜਦੋਂ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕ ਉਸ ਦੇ ਸਾਹਮਣਿਉ ਨਾਜਾਇਜ਼ ਮਾਈਨਿੰਗ ਕਰ ਰਹੇ ਹਨ, ਜਿਸ ਨਾਲ ਸਤਲੁਜ ਦੇ ਦਰਿਆ ਦੇ ਪਾਣੀ ਦਾ ਵਹਾਅ ਧੁੱਸੀ ਬੰਨ੍ਹ ਦੇ ਨਾਲ ਪਿੰਡਾ ਵੱਲ ਆ ਰਿਹਾ ਹੈ ਤੇ ਦਰਿਆ ਦੇ ਪਾਣੀ ਦਾ ਵਹਾਅ ਪਹਿਲਾ ਹੀ ਤਕਰੀਬਨ 700 ਮੀਟਰ ਪਿੰਡਾਂ ਅਤੇ ਧੁੱਸੀ ਬੰਨ੍ਹ ਵੱਲ ਆ ਚੁੱਕਾ ਹੈ | ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਕੇ ਨਾਜਾਇਜ਼ ਮਾਈਨਿੰਗ ਬੰਦ ਕਰਵਾਈ ਜਾਵੇ ਤੇ ਇਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਇਸ ਸਬੰਧੀ ਮਾਨਯੋਗ ਐਸ.ਐਸ.ਪੀ. ਸਾਹਿਬ ਮੋਗਾ ਨੂੰ ਪਹਿਲਾ ਵੀ ਦਰਖਾਸਤ ਦਿੱਤੀ ਹੋਈ ਹੈ | ਇਸ ਮੌਕੇ ਸਰਪੰਚ ਦਵਿੰਦਰ ਸਿੰਘ ਭੋਲਾ ਚੱਕ ਤਾਰੇਵਾਲਾ, ਸਾਬਕਾ ਸਰਪੰਚ ਗੁਰਜੀਤ ਸਿੰਘ ਗਿੱਲ,ਭਜਨ ਸਿੰਘ ਚੱਕ ਭੋਰੇ, ਗੁਰਤੇਜ ਸਿੰਘ ਗਿੱਲ, ਚਰਨ ਸਿੰਘ ਚੱਕ ਤਾਰੇਵਾਲਾ, ਪਰਗਟ ਸਿੰਘ ਭੌਰੇ, ਡਾ. ਮੱਸਾ ਸਿੰਘ, ਕਰਮ ਸਿੰਘ ਢਿੱਲੋਂ, ਗੁਰਸ਼ਰਨ ਸਿੰਘ ਕਾਹਲੋਂ,ਸਾਧੂ ਸਿੰਘ ਮੈਂਬਰ, ਪਰਸਨ ਸਿੰਘ ਚੱਕ ਜੀਂਦੜਾ, ਬਗੀਚਾ ਸਿੰਘ, ਜਸਵਿੰਦਰ ਸਿੰਘ ਕਾਹਲੋਂ, ਬਿਕਰਮਜੀਤ ਸਿੰਘ ਕਾਹਲੋਂ,ਚਰਨਜੀਤ ਸਿੰਘ ਗੋਰਾ ਬਰਾੜ, ਜਗਦੀਪ ਸਿੰਘ ਢਿੱਲੋਂ ਮੈਂਬਰ ਪੰਚਾਇਤ, ਮਨਦੀਪ ਸਿੰਘ, ਗੁਰਸ਼ਰਨਪ੍ਰੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਜਿੰਦਰਾ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲਿਜਾਇਆ ਗਿਆ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਬਾਰ ਐਸੋਸੀਏਸ਼ਨ ਮੋਗਾ ਦੋ ਦਿਨਾ ਹੜਤਾਲ 'ਤੇ
Ad Position 24