27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

12ਵੀਂ ਸੀਨੀਅਰ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ ਸ਼ੁਰੂ

Ad Position 21
No active advertisement
ਅਜੀਤ ਡੈਸਕ 24-11-2025
ਅਜੀਤਵਾਲ/ਬੱਧਨੀ ਕਲਾਂ, 23 ਨਵੰਬਰ (ਹਰਦੇਵ ਸਿੰਘ ਮਾਨ, ਸੰਜੀਵ ਕੋਛੜ)-12ਵੀਂ ਸੀਨੀਅਰ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ ਜੋ ਦੌਧਰ ਬੱਧਨੀ ਨਹਿਰ 'ਤੇ ਹੋ ਰਹੀ ਹੈ, ਦਾ ਉਦਘਾਟਨ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕੀਤਾ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਇਹ ਪਾਣੀ ਵਾਲੀ ਖੇਡ ਕਰਾਉਣ ਦਾ ਪੰਜਾਬ ਡਰੈਗਨ ਬੋਟ ਐਂਡ ਸਪੋਰਟਸ ਐਸੋਸੀਏਸ਼ਨ ਪੰਜਾਬ ਦਾ ਬਹੁਤ ਵਧੀਆ ਉਪਰਾਲਾ ਹੈ | ਇਸ ਮੌਕੇ ਸਾਬਕਾ ਸਿਹਤ ਮੰਤਰੀ ਡਾ. ਮਾਲਤੀ ਥਾਪਰ ਤੇ ਡਾ. ਪਵਨ ਥਾਪਰ ਨੇ ਕਿਹਾ ਕਿ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਨੈਸ਼ਨਲ ਪੱਧਰ ਦੀ ਚੈਂਪੀਅਨਸ਼ਿਪ ਮੋਗਾ ਵਿਚ ਹੋ ਰਹੀ ਹੈ | ਇਸ ਦੌਰਾਨ ਕਰਨ ਪ੍ਰਤਾਪ ਯੂਥ ਆਗੂ ਭਾਜਪਾ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਚਾਹੇ ਹੱਦ ਕਰਕੇ ਵੱਖ ਕਰ ਦਿੱਤੇ ਹਨ ਪਰ ਇਹ ਭਰਾਵਾਂ ਵਾਂਗ ਹੀ ਰਹਿੰਦੇ ਹਨ | ਆਏ ਖੇਡ ਪ੍ਰੇਮੀ ਤੇ ਅਹਿਮ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੰਦਿਆਂ ਡਰੈਗਨ ਬੋਟ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਨੇ ਦੱਸਿਆ ਕਿ ਅੱਜ ਸ਼ੁਰੂਆਤੀ ਦਿਨ ਸੰਦੀਪ ਕੁਮਾਰ ਡਰੈਗਨ ਬੋਟ ਫੈਡਰੇਸ਼ਨ ਆਫ਼ ਇੰਡੀਆ, ਜਗਦੀਪ ਸ਼ਰਮਾ, ਡਾ. ਕਰਨਵੀਰ, ਡਾ. ਜਸਬੀਰ ਸਿੰਘ ਬੈਨੀਪਾਲ, ਰਾਜ ਵੀਰ ਸੱਚਰ (ਸਾਰੇ ਹਰਿਆਣਾ), ਰਾਜ ਕਮਲ ਢਾਂਡਾ, ਜਨ: ਸਕੱਤਰ ਸਤਪਾਲ ਕੌਸ਼ਿਕ, ਵਿਨੋਦ ਵਰਮਾ, ਪੰਜਾਬ ਰੋਇੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਬੀਰ ਸਿੰਘ ਢੁੱਡੀਕੇ, ਅਮਿਤ ਕੁਮਾਰ ਚੰਡੀਗੜ੍ਹ, ਮਹਿੰਦਰ ਕੁੰਗੋਜ ਹਰਿਆਣਾ, ਅਰੁਣ ਕੁਮਾਰ ਦਿੱਲੀ, ਦੀਪਕ ਪ੍ਰਕਾਸ਼ ਬਿਹਾਰ, ਕਾਰਤਿਕ ਵਿਸ਼ਵਾਸ ਪੱਛਮੀ ਬੰਗਾਲ, ਗੋਪੀ ਸੇਠੀ ਮਹਾਰਾਸ਼ਟਰ (ਸਾਰੇ ਸਕੱਤਰ) ਜਸਵਿੰਦਰ ਕੌਰ ਜਨਰਲ ਸਕੱਤਰ ਆਦਿ ਨੇ ਹਾਜ਼ਰ ਰਹਿ ਕੇ ਸਹਿਯੋਗ ਦੇ ਨਾਲ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ, ਅੱਜ ਦੇ ਉਦਘਾਟਨੀ ਹੀਟ ਮੁਕਾਬਲੇ ਇਕ ਕਿੱਲੋਮੀਟਰ ਲੜਕਿਆਂ ਵਿਚ ਚੰਡੀਗੜ੍ਹ ਨੇ ਪਹਿਲਾ ਸਥਾਨ ਹਾਸਿਲ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਅਗਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਲੱਖਾਂ ਦੀ ਲਾਗਤ ਨਾਲ ਬਣਾਏ ਜਾ ਰਹੇ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਿਆ
Ad Position 24