27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸੱਤਾਧਾਰੀ ਸਰਕਾਰ ਨਗਰ ਨਿਗਮ ਦੀਆਂ ਚੋਣਾਂ ਨੂੰ ਹਥਿਆਉਣ ਲਈ ਕਰ ਰਹੀ ਗ਼ਲਤ ਵਾਰਡਬੰਦੀ-ਸੰਧੂ

Ad Position 21
No active advertisement
ਅਜੀਤ ਡੈਸਕ 24-11-2025
ਮੋਗਾ, 23 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸੱਤਾਧਾਰੀ ਸਰਕਾਰ ਨੇ ਜਿਵੇਂ ਜ਼ਿਮਨੀ ਚੋਣ ਤਰਨਤਾਰਨ 'ਚ ਸਰਕਾਰੀ ਤੰਤਰ ਦੀ ਸ਼ਹਿ 'ਤੇ ਆਪਣਾ ਹਰ ਹਰਬਾ ਵਰਤ ਕੇ ਧੱਕੇ ਨਾਲ ਚੋਣ ਜਿੱਤੀ ਹੈ | ਹੁਣ ਆ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਹਥਿਆਉਣ ਲਈ ਗ਼ਲਤ ਵਾਰਡਬੰਦੀ ਕੀਤੀ ਜਾ ਰਹੀ ਹੈ ਜਿਹੜੀ ਕਿ ਸ਼ਹਿਰ ਵਾਸੀਆਂ ਲਈ ਘਾਟੇਵੰਦ ਸਾਬਤ ਹੋਵੇਗੀ ਕਿਉਂਕਿ ਗ਼ਲਤ ਢੰਗ ਨਾਲ ਕੀਤੀ ਵਾਰਡਬੰਦੀ ਨਾਲ ਜਿੱਥੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਘਰਾਂ ਅਤੇ ਵਾਰਡਾਂ ਦੀ ਹੱਦਬੰਦੀ ਤੇ ਵਿਉਂਤਬੰਦੀ 'ਤੇ ਵੀ ਵੱਡਾ ਅਸਰ ਪੈਂਦਾ ਹੈ | ਇਸ ਲਈ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਲਈ ਜੋ ਸੱਤਾਧਾਰੀ ਸਰਕਾਰ ਗ਼ਲਤ ਵਾਰਡਬੰਦੀ ਕਰ ਰਹੀ ਹੈ ਇਹ ਹਰਗਿਜ਼ ਮਨਜ਼ੂਰ ਨਹੀਂ ਤੇ ਇਸ ਵਾਰਡਬੰਦੀ ਦੇ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ | ਇਹ ਪ੍ਰਗਟਾਵਾ ਸਾਬਕਾ ਕੌਂਸਲਰ ਤੇ ਮੋਗਾ ਸ਼ਹਿਰ ਦੇ ਸਮਾਜ ਸੇਵੀ ਦੀਪਇੰਦਰਪਾਲ ਸਿੰਘ ਸੰਧੂ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਸ ਵਾਰਡਬੰਦੀ ਦੇ ਖ਼ਿਲਾਫ਼ ਮੋਗਾ ਸ਼ਹਿਰ ਵਾਸੀਆਂ ਨੂੰ ਲਾਮਬੰਦ ਹੋਣਾ ਪਵੇਗਾ ਤੇ ਉਹ ਸ਼ਹਿਰ ਦੇ ਸਮਾਜ ਸੇਵੀ, ਪਤਵੰਤੇ ਲੋਕਾਂ ਤੇ ਖ਼ਾਸ ਕਰ ਕੇ ਨੌਜਵਾਨਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨਗੇ ਤੇ ਸਰਕਾਰ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਡਟ ਕੇ ਮੋਰਚਾ ਲਾਉਣਗੇ |
Ad Position 22
No active advertisement
ਪਿਛਲੀ ਖ਼ਬਰ ਜੀ.ਐਨ. ਕਾਨਵੈਂਟ ਸਕੂਲ ਵਲੋਂ ਕਰਵਾਇਆ ਸੱਭਿਆਚਾਰ ਸਮਾਗਮ ਅਗਲੀ ਖ਼ਬਰ 'ਆਪ' ਪਾਰਟੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰੇਗੀ-ਪ੍ਰੇਮ ਚੰਦ ਚੱਕੀ ਵਾਲੇ
Ad Position 24