18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਨਵੀਂ ਸੋਚ ਕਲੱਬ ਘੋਲੀਆ ਖੁਰਦ ਦੇ ਮੈਂਬਰਾਂ ਨੇ ਵਿਹਲੇ ਬਹਿਣ ਦੇ ਮੁਕਾਬਲੇ ਕਰਵਾਉਣ ਸੰਬੰਧੀ ਕੀਤੀ ਮੀਟਿੰਗ

Ad Position 21
No active advertisement
ਨਵੀਂ ਸੋਚ ਕਲੱਬ ਘੋਲੀਆ ਦੇ ਮੈਂਬਰ ਵਿਹਲੇ ਬਹਿਣ ਦੇ ਮੁਕਾਬਲੇ ਸੰਬੰਧੀ ਮੀਟਿੰਗ ਕਰਦੇ ਹੋਏ | ਤਸਵੀਰ: ਮਾਣੂੰਕੇ <br/> 25-11-2025
ਬਾਘਾ ਪੁਰਾਣਾ, 24 ਨਵੰਬਰ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਘੋਲੀਆ ਖੁਰਦ ਵਿਖੇ ਨਵੀਂ ਸੋਚ ਕਲੱਬ ਮੈਂਬਰਾਂ ਵਲੋਂ ਵਿਸ਼ੇਸ਼ ਟੂਰਨਾਮੈਂਟ ਦਾ ਆਯੋਜਨ ਕਰਵਾਉਣ ਸਬੰਧੀ ਮੀਟਿੰਗ ਕੀਤੀ | ਇਸ ਮੌਕੇ ਕਲੱਬ ਸਰਪ੍ਰਸਤ ਕਮਲਪ੍ਰੀਤ ਸਿੰਘ ਰਾਜਾ ਕੈਨੇਡਾ ਅਤੇ ਬਿਕਰਮਜੀਤ ਸਿੰਘ ਜੱਜ ਨੇ ਦੱਸਿਆ ਕਿ ਅਜੋਕੇ ਸਮੇਂ 'ਚ ਨੌਜਵਾਨ ਪੀੜੀ ਨਸ਼ੇ ਤੇ ਮੋਬਾਈਲ ਨਾਲ ਜੁੜ ਕੇ ਪੁਰਾਤਨ ਸਮਾਜ ਨੂੰ ਭੁੱਲਦੀ ਜਾ ਰਹੀ ਹੈ ਜਿਸ ਤਹਿਤ ਪਿੰਡ ਦੀ ਕਲੱਬ ਵਲੋਂ ਨਵੀਂ ਪਹਿਲ ਕਦਮੀ ਕਰਦਿਆਂ 30 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਅਣਮਿਥੇ ਸਮੇਂ ਲਈ ਵਿਹਲੇ ਬਹਿਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਮੌਕੇ ਕਲੱਬ ਮੈਂਬਰਾਂ ਨੇ ਦੱਸਿਆ ਕਿ ਉਕਤ ਮੁਕਾਬਲਿਆਂ 'ਚ 50 ਵਿਅਕਤੀ ਪਿੰਡ ਦੇ ਤੇ 50 ਵਿਅਕਤੀ ਬਾਹਰਲੇ ਪਿੰਡਾਂ ਤੋਂ ਭਾਗ ਲੈ ਸਕਦੇ ਹਨ ਤੇ ਕੱੁਲ 100 ਵਿਅਕਤੀ ਮੁਕਾਬਲੇ 'ਚ ਭਾਗ ਲੈਣਗੇ | ਇੰਟਰੀ ਫੀਸ 100 ਰੁਪਏ ਹੋਵੇਗੀ ਜਿਸ 'ਚ ਵਿਅਕਤੀ ਨੂੰ ਮੁਕਾਬਲੇ ਦੌਰਾਨ ਸੀਮਤ ਖਾਣ-ਪੀਣ ਤੇ ਪੜ੍ਹਨ ਲਿਖਣ ਦੀ ਸਮਗਰੀ ਦਿੱਤੀ ਜਾਵੇਗੀ | ਇਨ੍ਹਾਂ ਮੁਕਾਬਲਿਆਂ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਅਕਤੀ ਨੂੰ 4500 ਰੁਪਏ ਇਨਾਮ ਤੇ ਇਕ ਸਾਈਕਲ ਦਿੱਤਾ ਜਾਵੇਗਾ, ਦੂਜਾ ਇਨਾਮ 2500 ਤੇ ਤੀਜਾ ਇਨਾਮ 1500 ਰੁਪਏ ਹੋਵੇਗਾ | ਇਸ ਮੌਕੇ ਪ੍ਰਧਾਨ ਦੀਪਾ ਟੇਲਰ, ਵਾਇਸ ਪ੍ਰਧਾਨ ਕੁਲਵਿੰਦਰ ਕਿੰਦਾ ਕਬੂਤਰਾਂ ਵਾਲਾ, ਬਿੰਦਰ ਸਿੰਘ ਬਾਰ ਵਾਲੇ ਸੀਨੀਅਰ ਮੀਤ ਪ੍ਰਧਾਨ, ਮਾਸਟਰ ਰਾਜਵੰਤ ਸਿੰਘ ਸਲਾਹਕਾਰ, ਹਰਿੰਦਰ ਸਿੰਘ ਯੂ.ਐਸ.ਏ. ਖਜ਼ਾਨਚੀ, ਗੁਰਦੇਵ ਸਿੰਘ ਹਾਕੀ ਕੋਚ, ਮੰਗਾ ਘੋਲੀਆ, ਸੁਖਪਾਲ ਸਿੰਘ, ਕੇਵਲ ਸਿੰਘ ਜੇ.ਈ, ਰਾਜੂ, ਸੀਰਾ ਸਿੰਘ, ਗੁਰਬਖਸ਼ ਸਿੰਘ, ਕੁਲਦੀਪ ਸਿੰਘ, ਅਮਨਦੀਪ ਸਿੰਘ ਪੈੱ੍ਰਸ ਸਕੱਤਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਸਕੂਲ ਦੇ ਐਨ.ਸੀ.ਸੀ ਕੈਡਿਟਾਂ ਨੇ ਐਨ.ਸੀ.ਸੀ. ਦਿਵਸ ਮਨਾਇਆ
Ad Position 24