ਕਿਸ਼ਨਪੁਰਾ ਕਲਾਂ, 24 ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਲਾਇਨਜ਼ ਕਲੱਬ ਜਗਰਾਉਂ ਯੂਥ ਤੇ ਬਲੱਡ ਸੇਵਾ ਸੁਸਾਇਟੀ ਵਲੋਂ ਸਵ. ਮਲਕੀਤ ਸਿੰਘ ਮੱਲ੍ਹੀ ਦੀ ਯਾਦ 'ਚ ਡੇਰਾ ਬਾਬਾ ਘਮੰਡੀ ਦਾਸ ਪਿੰਡ ਤਲਵੰਡੀ ਮੱਲ੍ਹੀਆਂ ਵਿਖੇ ਗਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਨਗਰ ਵਾਸੀਆਂ ਤੇ ਐਨ.ਆਰ.ਆਈ. ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ | ਜਿਸ 'ਚ ਸਤਲੁਜ ਆਈ ਹਸਪਤਾਲ ਜਗਰਾਉਂ ਦੇ ਡਾਕਟਰਾਂ ਦੀ ਟੀਮ ਵਲੋਂ 110 ਮਰੀਜ਼ਾਂ ਦਾ ਚੈੱਕਅਪ ਕਰਨ ਤੋਂ ਬਾਅਦ 25 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ | ਕੈਂਪ ਦੇ ਮੁੱਖ ਮਹਿਮਾਨ ਅਵਤਾਰ ਸਿੰਘ ਚੇਅਰਪਰਸਨ ਵਿਜ਼ਨ ਤੇ ਰੀਜ਼ਨ ਚੇਅਰਮੈਨ ਚਰਨਜੀਤ ਸਿੰਘ ਭੰਡਾਰੀ ਨੇ ਕੈਂਪ ਦਾ ਉਦਘਾਟਨ ਕਰਦਿਆਂ ਲਾਇਨਜ਼ ਕਲੱਬ ਜਗਰਾਉਂ ਯੂਥ ਦੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਦੇ ਬਹੁਤ ਥੋੜੇ੍ਹ ਸਮੇਂ ਵਿਚ ਸਮਾਜ ਸੇਵਾ ਦੇ ਕੰਮਾਂ ਕਾਰਨ ਇਲਾਕੇ 'ਚ ਨਾਂਅ ਖੱਟਿਆ ਹੈ | ਸਮਾਜਿਕ ਜਾਗਿ੍ਤੀ ਫਰੰਟ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਤੇ ਲਾਇਨਜ਼ ਕਲੱਬ ਜਗਰਾਉਂ ਯੂਥ ਦੇ ਪ੍ਰਧਾਨ ਰਾਜਿੰਦਰ ਜੈਨ ਕਾਕਾ ਨੇ ਦੱਸਿਆ ਐਨ.ਆਰ.ਆਈ. ਨਵਜੋਤ ਸਿੰਘ ਮੱਲ੍ਹੀ ਦੇ ਪਰਿਵਾਰ ਵਲੋਂ ਆਪਣੇ ਪਿਤਾ ਸਵ. ਮਲਕੀਤ ਸਿੰਘ ਮੱਲ੍ਹੀ ਦੀ ਪੰਜਵੀਂ ਬਰਸੀ ਨੂੰ ਸਮਰਪਿਤ ਇਹ ਕੈਂਪ ਲਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਚੁਣੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ | ਇਸ ਮੌਕੇ ਬਲੱਡ ਬੈਂਕ ਸੇਵਾ ਸੁਸਾਇਟੀ ਦੇ ਚੇਅਰਮੈਨ ਧਰਮਿੰਦਰ ਸਿੰਘ ਚੀਮਨਾ, ਇੰਦਰਪਾਲ ਸਿੰਘ ਮੱਲ੍ਹੀ, ਗੋਲਡੀ ਚੀਮਨਾ, ਕੈਪਟਨ ਨਰੇਸ਼ ਵਰਮਾ, ਸੁਖਦੇਵ ਸਿੰਘ ਮੱਲ੍ਹੀ, ਜਗਦੀਪ ਗਿੱਲ, ਸਾਬਕਾ ਸੁਸਾਇਟੀ ਪ੍ਰਧਾਨ ਬਲਦੇਵ ਕਿਸ਼ਨ, ਮੁਖਤਿਆਰ ਸਿੰਘ ਸਰਪੰਚ ਕੋਕਰੀ, ਗੁਰਜੰਟ ਸਿੰਘ ਚਾਹਲ, ਰਾਜਾ ਗਿੱਲ ਗਾਲਿਬ ਕਲਾ, ਲੱਡੂ ਕੋਕਰੀ, ਪ੍ਰੀਤ ਮੱਲ੍ਹੀ, ਬੂਟਾ ਸਿੰਘ, ਅਮਰਿੰਦਰ ਗਿੱਲ, ਜਤਿੰਦਰ ਸਿੰਘ ਠਾਕੁਰ ਆਦਿ ਹਾਜ਼ਰ ਸਨ |