ਮੋਗਾ, 24 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ 'ਚ ਸਵੇਰੇ 10 ਵਜੇ ਤੋਂ 2 ਵਜੇ ਤੱਕ ਐਸ.ਆਈ.ਐਸ. ਸਕਿਉਰਿਟੀ ਕੰਪਨੀ ਵਲੋਂ 5 ਰੋਜ਼ਗਾਰ ਕੈਂਪ ਲਗਾਏ ਜਾ ਰਹੇ ਹਨ | 26 ਨਵੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਬਾਘਾ ਪੁਰਾਣਾ, 27 ਨਵੰਬਰ ਨੂੰ ਬੀ.ਡੀ.ਪੀ.ਓ ਦਫ਼ਤਰ ਕੋਟ ਈਸੇ ਖਾਂ, ਮਿਤੀ 28 ਨਵੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਨਿਹਾਲ ਸਿੰਘ ਵਾਲਾ, 1 ਦਸੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਮੋਗਾ-1, 2 ਦਸੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਮੋਗਾ-2 ਵਿਚ ਇਹ ਕੈਂਪ ਲਗਾਏ ਜਾ ਰਹੇ ਹਨ | ਇਨ੍ਹਾਂ ਕੈਂਪਾਂ ਵਿਚ 50 ਸਕਿਉਰਿਟੀ ਗਾਰਡਾਂ ਦੀ ਇੰਟਰਵਿਊ ਜਰੀਏ ਚੋਣ ਕੀਤੀ ਜਾਵੇਗੀ | ਕੈਂਪ ਵਿਚ ਇੰਟਰਵਿਊ ਦੇਣ ਵਾਲੇ ਪ੍ਰਾਰਥੀ ਘੱਟ ਤੋਂ ਘੱਟ 10ਵੀਂ ਪਾਸ, ਕੱਦ 5 ਫੁੱਟ 7 ਇੰਚ, ਉਮਰ 20-40, ਭਾਰ 56-80 ਕਿੱਲੋ ਹੋਣਾ ਜ਼ਰੂਰੀ ਹੈ | ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੋਗਾ ਡਿੰਪਲ ਥਾਪਰ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਨਾਲ ਕੰਮ ਕਾਜ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਲੜਕੇ ਲੜਕਿਆਂ ਦੀ ਉਮਰ 18 ਸਾਲ ਤੋਂ ਵੱਧ ਤੇ ਯੋਗਤਾ ਦਸਵੀਂ ਪਾਸ ਤੋਂ ਜ਼ਿਆਦਾ ਹੋਵੇ, ਕੈਂਪ 'ਚ ਇੰਟਰਵਿਊ ਦੇ ਸਕਦਾ ਹੈ | ਕੈਂਪ ਲਈ ਪ੍ਰਾਰਥੀ ਆਪਣਾ ਰਿਜ਼ਿਊਮ, ਪਾਸਪੋਰਟ ਸਾਈਜ਼ ਫ਼ੋਟੋਆਂ, ਆਧਾਰ ਕਾਰਡ, ਪੈਨ ਕਾਰਡ ਆਦਿ ਦਸਤਾਵੇਜ਼ ਲੈ ਕੇ ਇੰਟਰਵਿਊ ਦੇਣ ਲਈ ਹਾਜ਼ਰ ਹੋ ਸਕਦੇ