18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

'ਆਪ' ਦੀ ਸ਼ਾਨਦਾਰ ਜਿੱਤ ਨੇ 2027 ਚੋਣਾਂ ਲਈ ਬਣਾਈ ਮਜ਼ਬੂਤ ਬੁਨਿਆਦ-ਕੁਲਵੰਤ, ਭਾਟੀਆ, ਭਿੰਦਾ

Ad Position 21
No active advertisement
ਅਜੀਤ ਡੈਸਕ 25-11-2025
ਬਾਘਾ ਪੁਰਾਣਾ, 24 ਨਵੰਬਰ (ਟਿੰਕੂ ਕਾਠਪਾਲ)-2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨੀ ਜਾਣ ਵਾਲੀ ਤਰਨ ਤਾਰਨ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਵਲੋਂ ਦਰਜ ਕੀਤੀ ਗਈ ਇਤਿਹਾਸਕ ਜਿੱਤ ਨੇ ਪੂਰੇ ਪੰਜਾਬ 'ਚ ਪਾਰਟੀ ਵਰਕਰਾਂ ਤੇ ਸਮਰਥਕਾਂ 'ਚ ਨਵਾਂ ਜੋਸ਼ ਭਰ ਦਿੱਤਾ ਹੈ | ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਜ਼ਬੂਤ ਅਗਵਾਈ ਹੇਠ ਮਿਲੀ ਇਸ ਜਿੱਤ ਨੂੰ ਆਪ ਨੇਤਾਵਾਂ ਨੇ 2027 ਚੋਣਾਂ ਦੀ ਮਜ਼ਬੂਤ ਨੀਂਹ ਵਜੋਂ ਦਰਸਾਇਆ ਹੈ |
ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਕੁਲਵੰਤ ਸਿੰਘ, ਅਰਵਿੰਦਰ ਸਿੰਘ ਭਾਟੀਆ ਅਤੇ ਪਲਵਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਤਰਨ ਤਾਰਨ ਵਿਚ ਪ੍ਰਾਪਤ ਜਿੱਤ ਸਾਫ ਦਰਸਾਉਂਦੀ ਹੈ ਕਿ ਪੰਜਾਬ ਦੀ ਜਨਤਾ ਵੱਡੇ ਬਦਲਾਅ ਦੀ ਹਿਮਾਇਤੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਇਹ ਜਿੱਤ ਨਾ ਕੇਵਲ ਇਕ ਸੀਟ ਦੀ ਫਤਿਹ ਹੈ, ਸਗੋਂ ਇਹ 2027 ਵਿਚ ਆਮ ਆਦਮੀ ਪਾਰਟੀ ਦੀ ਦੂਜੀ ਵਾਰ ਸਰਕਾਰ ਬਣਨ ਦਾ ਸੰਕੇਤ ਹੈ | ਕੁਲਵੰਤ ਸਿੰਘ ਨੇ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਦੇ ਨਤੀਜੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵਿਰੋਧੀ ਧਿਰਾਂ ਦੀਆਂ ਝੂਠੀਆਂ ਮੁਹਿੰਮਾਂ ਤੇ ਗਲਤ ਪ੍ਰਚਾਰ ਨੂੰ ਜਨਤਾ ਨੇ ਨਕਾਰ ਦਿੱਤਾ ਹੈ | ਰਵਿੰਦਰ ਸਿੰਘ ਭਾਟੀਆ ਦਾ ਕਹਿਣਾ ਸੀ ਕਿ ਪੰਜਾਬ ਦਾ ਨੌਜਵਾਨ, ਕਿਸਾਨ ਤੇ ਮਜ਼ਦੂਰ ਆਮ ਆਦਮੀ ਪਾਰਟੀ ਨੂੰ ਹੀ ਆਪਣਾ ਭਵਿੱਖ ਦੇਖ ਰਹੇ ਹਨ | ਪਲਵਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਪਾਰਟੀ ਦੇ ਹਰੇਕ ਵਲੰਟੀਅਰ ਨੇ ਸਮਰਪਿਤ ਢੰਗ ਨਾਲ ਕੰਮ ਕੀਤਾ ਹੈ ਤੇ ਇਹ ਜਿੱਤ ਉਨ੍ਹਾਂ ਦੀ ਸੇਵਾ ਭਾਵਨਾ ਦਾ ਨਤੀਜਾ ਹੈ |
Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਫੀਲਡ ਸਕੂਲ ਦੇ ਬੱਚਿਆਂ ਨੇ ਵਿਸ਼ੇਸ਼ ਇਨਾਮ ਪ੍ਰਾਪਤ ਕੀਤੇ ਅਗਲੀ ਖ਼ਬਰ ਮੋਗਾ ਦੇ ਵੱਖ-ਵੱਖ ਬਲਾਕਾਂ 'ਚ ਰੋਜ਼ਗਾਰ ਕੈਂਪ ਕੱਲ੍ਹ
Ad Position 24