ਬਾਘਾ ਪੁਰਾਣਾ, 24 ਨਵੰਬਰ (ਟਿੰਕੂ ਕਾਠਪਾਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੌਰਮਿੰਟ ਐਮੀਨੈਂਸ ਸਕੂਲ ਲੜਕੇ ਬਾਘਾ ਪੁਰਾਣਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਤਰ ਸਕੂਲ ਯੁਵਕ ਮੇਲਾ ਆਯੋਜਿਤ ਕੀਤਾ ਗਿਆ | ਜਿਸ 'ਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ | ਜਿਸ 'ਚ ਨੈਤਿਕ ਸਿੱਖਿਆ, ਇਤਿਹਾਸ, ਸਮਾਜ ਤੇ ਵਾਤਾਵਰਨ ਸੰਬੰਧੀ ਬੱਚਿਆਂ ਦੀ ਭਾਸ਼ਣ ਪ੍ਰਤੀਯੋਗਤਾ ਹੋਈ | ਸਪਰਿੰਗ ਫੀਲਡ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਆਪਣੇ ਵਿਚਾਰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੇ ਤੇ ਜਸਨੂਰ ਸਿੰਘ ਪੰਜਵੀਂ ਕਲਾਸ, ਸੁਖਨੂਰ ਸਿੰਘ ਸੱਤਵੀਂ ਕਲਾਸ, ਕਰਨਵੀਰ ਸਿੰਘ ਛੇਵੀਂ ਕਲਾਸ, ਗੁਰਨੂਰ ਸਿੰਘ ਦਸਵੀਂ ਕਲਾਸ, ਸਹਿਜਦੀਪ ਸਿੰਘ ਨੌਵੀਂ ਕਲਾਸ ਸਭ ਬੱਚਿਆਂ 'ਚੋਂ ਅੱਵਲ ਰਹੇ ਤੇ ਇਨ੍ਹਾਂ ਨੇ ਵਿਸ਼ੇਸ਼ ਇਨਾਮ ਪ੍ਰਾਪਤ ਕੀਤੇ | ਇਸ ਤੋਂ ਬਿਨ੍ਹਾਂ ਦਸਤਾਰਬੰਦੀ ਦੇ ਮੁਕਾਬਲੇ 'ਚ ਜਸਨੂਰ ਸਿੰਘ ਪੰਜਵੀਂ ਕਲਾਸ ਦੂਸਰੇ ਸਥਾਨ 'ਤੇ ਆਇਆ ਤੇ ਰਵਨੀਤ ਕੌਰ ਨੌਵੀਂ ਕਲਾਸ ਨੇ ਦੁਮਾਲਾ ਮੁਕਾਬਲੇ 'ਚ ਤੀਸਰਾ ਸਥਾਨ ਹਾਸਲ ਕੀਤਾ | ਇਸ ਸਾਰੇ ਪ੍ਰੋਗਰਾਮ ਦੀ ਤਿਆਰੀ ਤੇ ਅਗਵਾਈ ਅਧਿਆਪਕ ਹਰਜੀਤ ਸਿੰਘ ਬਰਾੜ ਨੇ ਕੀਤੀ | ਸਕੂਲ ਚੇਅਰਮੈਨ ਨਰ ਸਿੰਘ ਬਰਾੜ, ਪਿ੍ੰਸੀਪਲ ਬਾਇਜੂ ਵਿਜੇ ਨੇ ਬੱਚਿਆਂ ਨੂੰ ਵਧਾਈ ਦਿੱਤੀ |