ਕੋਟ ਈਸੇ ਖਾਂ, 24 ਨਵੰਬਰ (ਗੁਰਮੀਤ ਸਿੰਘ ਖਾਲਸਾ)-ਜਿਸ ਤਰ੍ਹਾਂ ਅਸੀਂ ਸਕੂਲ 'ਚੋਂ ਸਿੱਖਿਆ ਗ੍ਰਹਿਣ ਕਰਦੇ ਹਾਂ, ਇੰਜ ਹੀ ਪੁਸਤਕਾਂ ਤੇ ਸਾਹਿਤ ਵੀ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ | ਇਸ ਕਰਕੇ ਹੀ ਸਾਹਿਤ ਨੂੰ ਦੂਜਾ ਅਧਿਆਪਕ ਜਾਂ ਮਾਰਗ ਦਰਸ਼ਕ ਕਿਹਾ ਜਾਂਦਾ ਹੈ | ਇਹ ਪ੍ਰਗਟਾਵਾ ਪੰਜਾਬੀ ਸਾਹਿਤਕਾਰ ਹਰਭਜਨ ਸਿੰਘ ਖੇਮਕਰਨੀ ਨੇ ਲੇਖਕ ਵਿਵੇਕ ਕੋਟ ਈਸੇ ਖਾਂ ਨਾਲ ਇਕ ਸੰਖੇਪ ਮਿਲਣੀ ਸਮੇਂ ਕੀਤਾ | ਮਹਿਮਾਨ ਸਾਹਿਤਕਾਰ ਨੇ ਸਾਹਿਤ ਸਭਾ ਲਈ ਵਿਵੇਕ ਨੂੰ ਆਪਣੀਆਂ ਨਵ ਪ੍ਰਕਾਸ਼ਿਤ ਕਵਿਤਾਵਾਂ ਦੀਆਂ ਪੁਸਤਕਾਂ 'ਬਸੰਤ ਕਾਵਿ ਰੰਗ' ਤੇ 'ਸਿਸਕਦੀਆਂ ਹਵਾਵਾਂ' ਭੇਟ ਕੀਤੀਆਂ | ਇਸ ਸਮੇਂ ਹਰਿੰਦਰਪਾਲ ਸਿੰਘ, ਪਿ੍ੰਸੀਪਲ ਗੁਰਪ੍ਰਤਾਪ ਸਿੰਘ, ਹਰਵਿੰਦਰ ਸਿੰਘ ਹਾਜ਼ਰ ਸਨ |