ਨੱਥੂਵਾਲਾ ਗਰਬੀ, 24 ਨਵੰਬਰ (ਨਵਦੀਪ ਸਿੰਘ)-ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਇਸਤਰੀ ਸੈੱਲ ਦੇ ਹਲਕਾ ਬਾਘਾ ਪੁਰਾਣਾ ਦੇ ਪ੍ਰਧਾਨ ਸਰਬਜੀਤ ਕੌਰ ਨੱਥੂਵਾਲਾ ਵਲੋਂ ਇਸਤਰੀ ਵਿੰਗ ਨਾਲ ਸਬੰਧਿਤ ਮੰਤਰੀ ਬਲਜੀਤ ਕੌਰ ਦੇ ਆਦੇਸ਼ਾਂ ਨੂੰ ਮੁੱਖ ਰੱਖਦਿਆਂ ਨੱਥੂਵਾਲਾ, ਨਾਥੇਵਾਲਾ, ਭਲੂਰ, ਵੱਡਾ ਘਰ, ਛੋਟਾ ਘਰ, ਜੈਮਲਵਾਲਾ, ਗੱਜਣਵਾਲਾ, ਭੇਖਾ ਵਿਖੇ ਔਰਤਾਂ ਨੂੰ ਰੁਜ਼ਗਾਰ ਦੇਣ ਲਈ ਕੈਂਪ ਲਗਾਏ ਗਏ | ਜਿਸ 'ਚ ਸਲਾਈ ਸੈਂਟਰ ਖੋਲ੍ਹਣੇ, ਚਾਹ ਦੀ ਦੁਕਾਨ, ਬੇਕਰੀ ਦੀ ਦੁਕਾਨ, ਆਂਡੇ ਬਣਾਉਣ ਵਾਲੀ ਮਸ਼ੀਨ, ਤੇਲ ਦਾ ਕੋਹਲੂ ਆਦਿ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਸਬੰਧੀ ਸਰਬਜੀਤ ਕੌਰ ਨੇ ਦੱਸਿਆ ਕਿ ਜਦੋਂ ਵੀ ਪੰਜਾਬ ਸਰਕਾਰ ਵਲੋਂ ਅÏਰਤਾਂ ਲਈ ਕੋਈ ਸਕੀਮ ਆਵੇਗੀ ਤਾਂ ਉਸ ਬਾਰੇ ਜ਼ਰੂਰ ਦੱਸਿਆ ਜਾਵੇਗਾ | ਇਸ ਸਮੇਂ ਉਨ੍ਹਾਂ ਦੇ ਨਾਲ ਮਨਪ੍ਰੀਤ ਕੌਰ ਨਾਥੇਵਾਲਾ ਤੇ ਹੋਰ ਬੀਬੀਆਂ ਵੀ ਹਾਜ਼ਰ