19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਮੋਗਾ ਜ਼ਿਲ੍ਹੇ ਦੀ 30ਵੀਂ ਵਰ੍ਹੇਗੰਢ ਮਨਾਈ

Ad Position 21
No active advertisement
ਮੋਗਾ ਜ਼ਿਲ੍ਹੇ ਦੀ 30ਵੀਂ ਵਰ੍ਹੇਗੰਢ ਮਨਾਉਣ ਸਮੇਂ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਤੇ ਉੱਘੀ ਸਮਾਜ ਸੇਵਕਾ ਭਾਵਨਾ ਬਾਂਸਲ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਡਾ. ਸੰਜੀਵ ਕੁਮਾਰ ਸੈਣੀ, ਨਾਲ ਨੀਨੂ ਬਾਂਸਲ ਤੇ ਹੋਰ | ਤਸਵੀਰ: ਜਸਪਾਲ ਸਿੰਘ ਬੱਬੀ <br/> 25-11-2025
ਮੋਗਾ, 24 ਨਵੰਬਰ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੀ 30ਵੀਂ ਵਰ੍ਹੇਗੰਢ ਮਨਾਉਣ ਲਈ ਆਈ.ਐਸ.ਐਫ. ਕਾਲਜ ਵਿਖੇ ਵਿਸ਼ੇਸ਼ ਸਮਾਗਮ ਉੱਘੀ ਸਮਾਜ ਸੇਵਿਕਾ ਜੱਸ ਢਿੱਲੋਂ ਵਲੋਂ ਕਰਵਾਇਆ ਗਿਆ | ਸਮਾਗਮ ਵਿਚ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦ ਕਿ 'ਆਪ' ਪਾਰਟੀ ਦੇ ਜਨਰਲ ਸਕੱਤਰ ਤੇ ਮੀਡੀਆ ਐਡਵਾਈਜ਼ਰ ਬਲਤੇਜ ਪੰਨੂ ਨੇ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਡਾ. ਸੰਜੀਵ ਕੁਮਾਰ ਸੈਣੀ ਨੇ ਦੱਸਿਆ ਕਿ 24 ਨਵੰਬਰ 1995 ਨੂੰ ਉਸ ਵੇਲੇ ਦੇ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਵਲੋਂ ਮੋਗਾ ਨੂੰ ਜ਼ਿਲ੍ਹੇ ਦਾ ਦਰਜਾ ਦਿਵਾਇਆ ਸੀ ਜਿਸ ਨੂੰ ਅੱਜ 30 ਸਾਲ ਪੂਰੇ ਹੋਣ 'ਤੇ ਜੱਸ ਢਿੱਲੋਂ ਤੇ ਉਨ੍ਹਾਂ ਦੀ ਟੀਮ ਵਲੋਂ ਇਹ ਸਮਾਗਮ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹੇ ਨੂੰ ਬਣਾਉਣ ਲਈ ਸ਼ਹਿਰ ਤੇ ਇਲਾਕੇ ਦੀਆਂ ਸ਼ਖ਼ਸੀਅਤਾਂ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਸੀ | ਅਖੀਰ ਸੰਘਰਸ਼ ਤੋਂ ਬਾਅਦ ਮੋਗਾ ਜ਼ਿਲ੍ਹਾ ਹੋਂਦ 'ਚ ਆਇਆ | ਉਨ੍ਹਾਂ ਅੱਜ ਦੇ ਇਸ ਦਿਹਾੜੇ ਨੂੰ ਮਨਾਉਣ ਲਈ ਸਮੁੱਚੀ ਟੀਮ ਤੇ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੱਤੀ | ਸਮਾਗਮ ਦੌਰਾਨ ਜ਼ਿਲ੍ਹੇ ਦੀਆਂ ਉਨ੍ਹਾਂ 30 ਦੇ ਕਰੀਬ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਜ਼ਿਲ੍ਹਾ ਬਣਾਉਣ 'ਚ ਆਪਣਾ ਯੋਗਦਾਨ ਪਾਇਆ ਸੀ | ਇਸ ਮੌਕੇ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ, ਡਾ. ਕੁਲਦੀਪ ਸਿੰਘ ਗਿੱਲ ਸਾਬਕਾ ਪ੍ਰਧਾਨ, ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਮਾਲਵਿਕਾ ਸੂਦ ਸੱਚਰ, ਸਾਬਕਾ ਵਿਧਾਇਕ ਵਿਜੇ ਸਾਥੀ, ਜ਼ਿਲ੍ਹਾ ਪ੍ਰਧਾਨ ਭਾਜਪਾ ਡਾ. ਹਰਜੋਤ ਕਮਲ, ਡਾ. ਪਵਨ ਥਾਪਰ, ਨਿਧੜਕ ਸਿੰਘ ਬਰਾੜ, ਭਵਦੀਪ ਸਿਲਕੀ ਕੋਹਲੀ, ਬਰਿੰਦਰ ਸ਼ਰਮਾ ਚੇਅਰਮੈਨ, ਮੇਅਰ ਬਲਜੀਤ ਸਿੰਘ ਚਾਨੀ, ਦਵਿੰਦਰਪਾਲ ਸਿੰਘ ਰਿੰਪੀ, ਹਰਵਿੰਦਰ ਸਿੰਘ ਪੀ.ਆਰ.ਓ. ਨੈਸਲੇ, ਚੇਅਰਮੈਨ ਪ੍ਰਵੀਨ ਗਰਗ, ਕ੍ਰਿਸ਼ਨ ਸੂਦ, ਜਗਦੀਪ ਸਿੰਘ ਜੈਮਲ ਵਾਲਾ ਗੁਰਦਿਆਲ ਸਿੰਘ ਬੁੱਟਰ ਪ੍ਰਧਾਨ, ਡਾ. ਸ਼ਮਸ਼ੇਰ ਸਿੰਘ ਜੌਹਲ, ਡੀ.ਐਸ.ਪੀ. ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ ਸੰਨਿਆਸੀ, ਭਾਵਨਾ ਬਾਂਸਲ, ਮਿੰਟੂ ਰਣਸੀਂਹ ਸਰਪੰਚ, ਮਨਜੀਤ ਧੰਮੂ ਕੌਂਸਲਰ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਨੀਨੂ ਬਾਂਸਲ ਧਰਮ-ਪਤਨੀ ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਸੁਖਦੇਵ ਸਿੰਘ ਲੋਧਰਾ, ਅਮਨ ਬਜਾਜ ਸੂਦ ਸੀਨੀਅਰ ਮੈਨੇਜਰ ਨੇਸਲੇ ਉੱਘੀ ਸਮਾਜ ਸੇਵਿਕਾ ਅਮਨ ਗਿੱਲ, ਗਵਰਧਨ ਪੋਪਲੀ ਸਾਬਕਾ ਕੌਂਸਲਰ, ਪਰਮਜੋਤ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ | ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਜੱਸ ਢਿੱਲੋਂ ਵਲੋਂ ਕੀਤਾ ਗਿਆ ਤੇ ਉਨ੍ਹਾਂ ਵਲੋਂ ਸਮਾਗਮ 'ਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਖੁਮਾਣੀਸਰ ਸਾਹਿਬ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਨੇ ਦਰਬਾਰ ਸੰਪ੍ਰਦਾਇ ਲੋਪੋਂ ਤੋਂ ਪ੍ਰਾਪਤ ਕੀਤਾ ਅਸ਼ੀਰਵਾਦ... ਅਗਲੀ ਖ਼ਬਰ ਵਿਸ਼ੇਸ਼ ਅਧਿਆਪਕ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ 1 ਦਸੰਬਰ ਨੂੰ ਹੋਵੇਗਾ ਗੁਪਤ ਐਕਸ਼ਨ
Ad Position 24