19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਯੂਨੀਵਰਸਿਟੀ ਪੱਧਰ 'ਤੇ ਸੰਦੀਪ ਕÏਰ ਨੇ ਕਾਵਿ-ਉਚਾਰਣ ਮੁਕਾਬਲੇ 'ਚ ਤੀਜਾ ਸਥਾਨ ਹਾਸਿਲ ਕੀਤਾ

Ad Position 21
No active advertisement
ਅਜੀਤ ਡੈਸਕ 25-11-2025
ਜੈਤੋ, 24 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਯੂਨੀਵਰਸਿਟੀ ਕਾਲਜ ਜੈਤੋ ਦੀ ਬੀ.ਐਸ.ਸੀ. ਭਾਗ ਦੂਜਾ ਦੀ ਵਿਦਿਆਰਥਣ ਸੰਦੀਪ ਕÏਰ ਨੇ ਇੰਟਰ-ਜ਼ੋਨਲ ਯੂਥ ਫ਼ੈਸਟੀਵਲ 'ਚ ਭਾਗ ਲੈਂਦਿਆਂ ਕਾਵਿ ਉਚਾਰਣ ਮੁਕਾਬਲੇ 'ਚ ਤੀਜਾ ਸਥਾਨ ਹਾਸਿਲ ਕੀਤਾ ਹੈ | ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਇਸ ਮੁਕਾਬਲੇ 'ਚ ਸੰਦੀਪ ਕÏਰ ਨੇ ਡਾ. ਆਤਮ ਰਾਹੀ ਦੀ ਕਵਿਤਾ 'ਅੱਟਣਾ ਦੀ ਗਾਥਾ' ਪੇਸ਼ ਕੀਤੀ | ਇਸ ਤੋਂ ਪਹਿਲਾਂ ਜ਼ੋਨਲ ਪੱਧਰ 'ਤੇ ਪਹਿਲਾ ਸਥਾਨ ਹਾਸਿਲ ਕਰਕੇ ਇੰਟਰ ਜ਼ੋਨਲ ਪੱਧਰ 'ਤੇ ਭਾਗ ਲੈਣ ਦੇ ਯੋਗ ਬਣਨ ਵਾਲੀ ਇਸ ਵਿਦਿਆਰਥਣ ਦੀ ਤਿਆਰੀ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਪ੍ਰਧਿਆਪਕਾ ਪ੍ਰੋ. ਗੁਰਜੀਤ ਕੌਰ ਵਲੋਂ ਕਰਵਾਈ ਗਈ ਤੇ ਪ੍ਰਬੰਧਕੀ ਸਹਿਯੋਗ ਯੂਥ ਕੋਆਰਡੀਨੇਟਰ ਡਾ. ਸੁਭਾਸ਼ ਚੰਦਰ, ਪ੍ਰੋ. ਅਮਨਦੀਪ ਕÏਰ ਤੇ ਪ੍ਰੋ. ਸੀਮਾ ਨੇ ਦਿੱਤਾ | ਕਾਲਜ ਇੰਚਾਰਜ ਡਾ. ਸਮਰਾਟ ਖੰਨਾ, ਸੀਨੀਅਰ ਫੈਕਲਟੀ ਮੈਂਬਰ ਡਾ. ਪਰਮਿੰਦਰ ਸਿੰਘ ਤੱਗੜ ਤੇ ਪ੍ਰੋ. ਸ਼ਿਲਪਾ ਕਾਂਸਲ ਆਦਿ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਸਮੱਗਰੀ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਵਿਖੇ 'ਸਾਲਾਨਾ ਸਪੋਰਟਸ ਮੀਟ' ਕਰਵਾਈ
Ad Position 24