19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਵਿਖੇ 'ਸਾਲਾਨਾ ਸਪੋਰਟਸ ਮੀਟ' ਕਰਵਾਈ

Ad Position 21
No active advertisement
ਅਜੀਤ ਡੈਸਕ 25-11-2025
ਕੋਟਕਪੂਰਾ, 24 ਨਵੰਬਰ (ਮੋਹਰ ਸਿੰਘ ਗਿੱਲ)-ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਪਿ੍ੰਸੀਪਲ ਰਾਕੇਸ਼ ਸ਼ਰਮਾ ਦੀ ਰਹਿਨੁਮਾਈ ਹੇਠ 'ਸਾਲਾਨਾ ਸਪੋਰਟਸ ਮੀਟ' ਕਰਵਾਈ ਗਈ | ਨਵਪ੍ਰੀਤ ਸ਼ਰਮਾ ਨੇ ਦੱਸਿਆ ਕਿ ਇਹ ਸਪੋਰਟਸ ਮੀਟ ਚਾਰ ਹਾਊਸ ਪੀ.ਟੀ. ਊਸ਼ਾ, ਕਲਪਨਾ ਚਾਵਲਾ, ਸਰੋਜਨੀ ਨਾਇਡੂ ਤੇ ਬਚੇਂਦਰੀਪਾਲ ਦੇ ਵਿਚਕਾਰ ਕਰਵਾਈ ਗਈ | ਮੀਟ 'ਚ ਸਕਾਊਟ ਐਂਡ ਗਾਈਡ ਦੀਆਂ ਵਿਦਿਆਰਥਣਾਂ ਵਲੋਂ ਪਰੇਡ, ਖਿਡਾਰੀਆਂ ਵਲੋਂ ਮਸ਼ਾਲ ਰੌਸ਼ਨੀ ਤੇ ਸਹੁੰ ਚੁੱਕ ਦੀ ਰਸਮ ਵੀ ਅਦਾ ਕੀਤੀ ਗਈ | ਸਹੁੰ ਚੁੱਕ ਰਸਮ ਦੀ ਅਗਵਾਈ ਸਕੂਲ ਦੇ ਕੋਚ ਹਰਵਿੰਦਰ ਸਿੰਘ ਤੇ ਰਾਜਪ੍ਰੀਤ ਸਿੰਘ ਨੇ ਕੀਤੀ | ਮਸ਼ਾਲ ਰੌਸ਼ਨੀ ਰਸਮ ਦੀ ਅਗਵਾਈ ਅਧਿਆਪਕ ਪ੍ਰਦੀਪ ਕੁਮਾਰ ਤੇ ਸਕਾਊਟ ਐਂਡ ਗਾਈਡ ਪਰੇਡ ਦੀ ਅਗਵਾਈ ਅਧਿਆਪਕਾ ਰਾਜਵਿੰਦਰ ਕੌਰ ਨੇ ਕੀਤੀ | ਇਸ ਮੀਟ ਦੌਰਾਨ ਚਾਰ ਹਾਊਸ ਦੇ ਵਿਦਿਆਰਥੀਆਂ ਵਿਚਕਾਰ ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਮੁਕਾਬਲੇ 'ਚ 250 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਤੀਜੀ ਜਮਾਤ ਤੋਂ ਪੰਜਵੀ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਡੱਡੂ ਛਾਲ, 100 ਮੀਟਰ ਦੌੜ, ਹਰਡਲ ਦੌੜ, ਤਿੰਨ ਪੈਰਾਂ ਵਾਲੀ ਦੌੜ, ਚਮਚਦੌੜ ਤੇ ਸ਼ੰਕੂ ਸੰਤੁਲਨ ਦੌੜ, ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਬੋਰੀ ਵਾਲੀ ਦੌੜ, 200 ਮੀਟਰ ਦੌੜ, ਹਰਡਲ ਦੌੜ, ਤਿੰਨ ਪੈਰਾਂ ਵਾਲੀ ਦੌੜ, ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਹੌਲੀ ਸਾਇਕਲ ਦੌੜ, ਰੀਲੇਅ ਦੌੜ, ਗੋਲਾ ਸੁੱਟਣਾ, ਹਰਡਲ ਦੌੜ, ਰੱਸਾ ਕੱਸੀ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਬਚੇਂਦਰੀਪਾਲ ਹਾਊਸ ਦੇ ਵਿਦਿਆਰਥੀਆਂ ਨੇ ਵੱਧ ਤੋਂ ਵੱਧ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਇਸ ਹਾਊਸ ਦੇ ਇੰਚਾਰਜ ਅਧਿਆਪਕ ਸਰਬਜੀਤ ਕੌਰ ਤੇ ਸਹਾਇਕ ਅਧਿਆਪਕ ਨੀਲਮ ਰਾਣੀ, ਸੋਨੂੰ ਗੁਪਤਾ, ਜੋਤੀ ਕਟਾਰੀਆ, ਨਵਨੀਤ ਕੌਰ ਅਤੇ ਮਨਦੀਪ ਕੌਰ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਨੇ ਅਵੱਲ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਰਾਕੇਸ਼ ਸ਼ਰਮਾ ਤੇ ਨਵਪ੍ਰੀਤ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਪੱਧਰ 'ਤੇ ਸੰਦੀਪ ਕÏਰ ਨੇ ਕਾਵਿ-ਉਚਾਰਣ ਮੁਕਾਬਲੇ 'ਚ ਤੀਜਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੰਗਸਰ ਵਿਖੇ ਸ਼ਹਾਦਤ ਸ਼ਤਾਬਦੀ ਸਮਾਗਮ ਮਨਾਇਆ
Ad Position 24