ਫ਼ਰੀਦਕੋਟ, 5 ਦਸੰਬਰ (ਜਸਵੰਤ ਸਿੰਘ ਪੁਰਬਾ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਵਲੋਂ ਚੰਡੀਗੜ ਯੂਨੀਵਰਸਿਟੀ ਵਿਖੇ ਰਾਸ਼ਟਰ ਪੱਧਰੀ 'ਨੈਸ਼ਨਲ ਫ਼ੈਪ ਐਵਾਰਡ 2025 'ਚ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਨੂੰ ਪੂਰੇ ਭਾਰਤ ਦੇਸ਼ 'ਚ ਚੁਣੇ ਗਏ ਸਰਵੋਤਮ ਸਕੂਲਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਕੀਤਾ ਗਿਆ | ਇਹ ਚੋਣ ਸਕੂਲ ਦੇ ਬੋਰਡ ਕਲਾਸਾਂ ਦੇ ਨਤੀਜੇ ਤੇ ਹੋਰ ਪ੍ਰਾਪਤੀਆਂ ਨੂੰ ਅਧਾਰ ਬਣਾ ਕੇ ਕੀਤੀ ਗਈ | ਇਸ ਸੰਸਥਾ ਨੇ ਸਾਲ 2024-25 ਦੀ ਅਕਾਦਮਿਕ ਨਤੀਜਿਆਂ 'ਚ ਵਧੀਆ ਕਾਰਗੁਜਾਰੀ ਕਰਨ ਕਰਕੇ ਭਾਰਤ ਭਰ 'ਚੋਂ ਦੂਜਾ ਸਥਾਨ ਹਾਸਿਲ ਕੀਤਾ | ਇਸ ਐਵਾਰਡ ਸਮਾਗਮ 'ਚ ਮੁੱਖ ਮਹਿਮਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਨੇ ਸ਼ਿਰਕਤ ਕੀਤੀ | ਸਕੂਲ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ ਨੇ ਦੱਸਿਆ ਕਿ ਸਰਵੋਤਮ ਸਕੂਲ ਹੋਣ ਦਾ ਐਵਾਰਡ ਸਕੂਲ ਦੇ ਪ੍ਰਬੰਧਕ ਮੇਘਾ ਥਾਪਰ ਵਲੋਂ ਪ੍ਰਾਪਤ ਕੀਤਾ ਗਿਆ | ਵਰਣਨਯੋਗ ਹੈ ਕਿ ਸਕੂਲ ਦੇ ਪਿ੍ੰਸੀਪਲ ਦੇ ਖੇਤਰ 'ਚ ਤਿੰਨ ਦਹਾਕਿਆਂ ਦੇ ਦੌਰਾਨ ਮਨਜੀਤ ਕੌਰ ਵਲੋਂ ਸਿੱਖਿਆ 'ਚ ਪਾਏ ਵਡਮੁੱਲੇ ਯੋਗਦਾਨ ਲਈ ਬੈਸਟ ਪਿ੍ੰਸੀਪਲ ਦਾ ਐਵਾਰਡ ਮਿਲਿਆ ਤੇ ਸੈਸ਼ਨ 2024-25 ਲਈ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਬੋਰਡ ਨਤੀਜਿਆਂ ਵਿਚ ਪੰਜਾਬ ਭਰ ਵਿਚ ਪੁਜ਼ੀਸ਼ਨਾਂ ਹਾਸਿਲ ਕਰਨ 'ਤੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਕੁੱਲ ਸਤਾਰਾਂ ਵਿਦਿਆਰਥੀਆਂ ਨੂੰ ਬੈਸਟ ਸਟੂਡੈਂਟ ਐਵਾਰਡ ਦਿੱਤੇ ਗਏ, ਜਿਨ੍ਹਾਂ ਨੇ ਬੋਰਡ ਦੇ ਇਮਤਿਹਾਨਾਂ ਵਿਚ 97 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਿਲ ਕੀਤੇ | ਪ੍ਰਾਈਵੇਟ ਸਕੂਲਾਂ ਦੀ ਜਥੇਬੰਦੀ 'ਆਸਾ' ਦੇ ਪ੍ਰਧਾਨ ਬਲਜੀਤ ਸਿੰਘ ਹਰੀ ਨੌ, ਪਿ੍ੰਸੀਪਲ ਕਰਨੈਲ ਸਿੰਘ ਮੱਕੜ, ਐਡਵੋਕੇਟ ਜੈਪਾਲ ਸ਼ਰਮਾ, ਪਿ੍ੰਸੀਪਲ ਰਾਕੇਸ਼ ਸ਼ਰਮਾ, ਪਿ੍ੰਸੀਪਲ ਪ੍ਰਤੀਬਾਲਾ ਸ਼ਰਮਾ ਤੇ ਹਰਮਨਪ੍ਰੀਤ ਸਿੰਘ ਵਾੜਾ ਦੜਾਕਾ ਨੇ ਸਕੂਲ ਪ੍ਰਬੰਧਕਾਂ, ਸਟਾਫ ਤੇ ਵਿਦਿਆਰਥੀਆਂ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ | ਸੰਸਥਾ ਦੇ ਡਿਪਟੀ ਡਾਇਰੈਕਟਰ ਸੰਦੀਪ ਕੁਮਾਰ ਥਾਪਰ ਨੇ ਕਿਹਾ ਕਿ ਸੰਸਥਾ ਦੀਆਂ ਇਹ ਪ੍ਰਾਪਤੀਆਂ ਸਕੂਲ ਦੇ ਸਵਰਗਵਾਸੀ ਪਿ੍ੰਸੀਪਲ ਸਰਵਨਜੀਤ ਕੌਰ 'ਸਿੰਮੀ' ਥਾਪਰ ਨੂੰ ਸਮਰਪਿਤ ਹਨ | ਉਨ੍ਹਾਂ ਕਿਹਾ ਕਿ ਇਸ ਤਰਾਂ ਦਾ ਨੈਸ਼ਨਲ ਐਵਾਰਡ ਪ੍ਰਾਪਤ ਕਰਨਾ ਫ਼ਰੀਦਕੋਟ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ | ਇਸ ਮੌਕੇ ਸਕੂਲ ਕੋਆਰਡੀਨੇਟਰ ਖੁਸ਼ਵਿੰਦਰ ਸਿੰਘ, ਮੋਹਨ ਸਿੰਘ, ਸੁਪਰਡੈਂਟ ਲਖਵੀਰ ਸ਼ਰਮਾ, ਸਪੋਰਟਸ ਕੋਆਰਡੀਨੇਟਰ ਰਾਜ ਕੁਮਾਰ ਕੋਚਰ, ਦਰਸ਼ਨਾ ਕੌੜਾ ਤੇ ਅਨੂ ਬਾਲੀ ਵੀ ਹਾਜ਼ਰ ਸਨ |