ਠੱਠੀ ਭਾਈ, 18 ਦਸੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਮੌੜ ਨੌਂ ਆਬਾਦ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੇ ਪੱਧਰ 'ਤੇ ਸਮਰਥਨ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਵੋਟਰਾਂ ਦਾ ਅਕਾਲੀ ਲੀਡਰਸ਼ਿਪ ਵਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਸਬੰਧੀ ਜਥੇਦਾਰ ਬੂਟਾ ਸਿੰਘ ਖ਼ਾਲਸਾ ਦੇ ਗ੍ਰਹਿ ਵਿਖੇ ਇਕ ਵੱਡਾ ਇਕੱਠ ਕੀਤਾ ਗਿਆ, ਜਿਸ 'ਚ ਵੱਡੀ ਗਿਣਤੀ ਸਮਰਥਕਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਜਨਰਲ ਸਕੱਤਰ ਤੇ ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਸਾਬਕਾ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਜ਼ਿਲ੍ਹਾ ਪ੍ਰੀਸ਼ਦ ਜੋਨ ਵਾਂਦਰ ਦੇ ਉਮੀਦਵਾਰ ਜ਼ੈਲਦਾਰ ਬਲਵਿੰਦਰ ਸਿੰਘ ਵਾਂਦਰ, ਬਲਾਕ ਸੰਮਤੀ ਜੋਨ ਠੱਠੀ ਭਾਈ ਦੇ ਉਮੀਦਵਾਰ ਪ੍ਰੀਤਮ ਸਿੰਘ ਬੋਹੜ ਚੀਮਾ, ਸਰਕਲ ਪ੍ਰਧਾਨ ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਅਤੇ ਜਥੇਦਾਰ ਬੂਟਾ ਸਿੰਘ ਖ਼ਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਮੌੜ ਨੌਂ ਆਬਾਦ ਦੇ ਵੋਟਰਾਂ ਵਲੋਂ ਦਿੱਤੇ ਸਹਿਯੋਗ ਨਾਲ ਅਕਾਲੀ ਦਲ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ | ਇਕੱਠ 'ਚ ਪਹੁੰਚੇ ਪ੍ਰਧਾਨ ਮਲਕੀਤ ਸਿੰਘ ਮੀਰਾਬ, ਬੀਕਾ ਸਿੰਘ, ਲੱਖਾ ਭਗਤੇ ਵਾਲਾ, ਜੱਗਾ ਮੀਰਾਬ, ਰਤਨ ਮੀਰਾਬ, ਜੀਵਨ ਮੀਰਾਬ, ਸੰਦੀਪ ਸ਼ਰਮਾ, ਰਿੰਕੂ ਸ਼ਰਮਾ, ਸਿਕੰਦਰ ਚਹਿਲ, ਮਹਿੰਦਰ ਸਿੰਘ, ਜਗਵੀਰ ਸਿੰਘ, ਅਮਰਜੀਤ ਸਿੰਘ, ਬੂਟਾ ਸੈਦੋਵਾਲਾ, ਦੇਵ ਭਦੌੜੀਆ, ਕਾਕਾ ਭਦੌੜੀਆ, ਸੀਰਾ ਖ਼ਾਲਸਾ, ਉਜਾਗਰ ਨੰਬਰਦਾਰ, ਸੱਤਾ ਸਿੰਘ, ਡਾ. ਅੰਗਰੇਜ਼, ਚੰਦ ਸਿੰਘ ਕਲਰਕ, ਬਾਦਲ ਮੌੜ, ਬਲਜਿੰਦਰ ਸਿੰਘ, ਭੋਲਾ ਮੈਂਬਰ, ਖ਼ੁਸ਼ੀ ਮੁਹੰਮਦ, ਸਾਧੂ ਨੰਬਰਦਾਰ, ਚਮਕੌਰ ਮੈਂਬਰ, ਗੁਰਤੇਜ ਸਿੰਘ, ਗੁਰਦੀਪ ਸਿੰਘ, ਲਛਮਣ ਸਿੰਘ, ਦਾਨ ਚੰਦ ਸ਼ਰਮਾ, ਤੇਜ ਮੈਂਬਰ, ਗੁਰਜੰਟ ਸਿੰਘ, ਦਰਸ਼ਨ ਸਿੰਘ, ਆਤਮਾ ਸਿੰਘ, ਗੁਲਾਬਜੀਤ ਸਿੰਘ, ਗੁਰਮੇਲ ਸਿੰਘ, ਵੀਰਭਾਨ ਸਿੰਘ, ਬੱਬਾ ਭਦੌੜੀਆ, ਧਰਮਵੀਰ ਸੇਠ, ਜੋਗਿੰਦਰ ਸਿੰਘ, ਗੁਲਸ਼ਨ ਕੁਮਾਰ, ਬਾਦਲ ਖ਼ਾਲਸਾ, ਗੁਰਜੰਟ ਸਿੰਘ, ਕਾਂਦਲ ਸਿੰਘ ਆਦਿ ਸਮਰਥਨ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਵੋਟਰਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿਚ ਖੜ੍ਹਾ ਰਿਹਾ ਹੈ ਤੇ ਅੱਗੇ ਵੀ ਇਲਾਕੇ ਦੇ ਵਿਕਾਸ, ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦੇ ਹੱਕਾਂ ਲਈ ਡਟ ਕੇ ਸੰਘਰਸ਼ ਕਰਦਾ ਰਹੇਗਾ | ਆਗੂਆਂ ਨੇ ਵੋਟਰਾਂ ਨੂੰ ਭਰੋਸਾ ਦਿਵਾਇਆ ਕਿ ਜਿਹੜੀ ਉਮੀਦ ਤੇ ਸਮਰਥਨ ਦਿੱਤਾ ਹੈ, ਉਸ 'ਤੇ ਅਕਾਲੀ ਦਲ ਪੂਰੀ ਤਰ੍ਹਾਂ ਖਰਾ ਉੱਤਰਨ ਦੀ ਕੋਸ਼ਿਸ਼ ਕਰੇਗਾ |