ਸਮਾਧ ਭਾਈ, 18 ਦਸੰਬਰ (ਜਗਰੂਪ ਸਿੰਘ ਸਰੋਆ)-ਬਲਾਕ ਸੰਮਤੀ ਜ਼ੋਨ ਸਮਾਧ ਭਾਈ ਤੋਂ ਕਾਂਗਰਸੀ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਖੋਖਰ ਦੇ 1055 ਵੋਟਾਂ ਤੇ ਜ਼ੋਨ ਵਾਂਦਰ ਤੋਂ ਜਸਕਰਨ ਸਿੰਘ ਦੇ 179 ਵੋਟਾਂ ਨਾਲ ਜੇਤੂ ਹੋਣ 'ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਭੋਲਾ ਸਿੰਘ ਬਰਾੜ ਨੇ ਆਪਣੇ ਦਫ਼ਤਰ ਵਿਖੇ ਸਨਮਾਨ ਕੀਤਾ | ਇਸ ਮੌਕੇ ਭੋਲਾ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਜੇਕਰ ਇੱਕਮੁੱਠ ਹੋ ਕੇ ਚੋਣਾਂ ਲੜਦੀ ਤਾਂ ਇਨ੍ਹਾਂ ਚੋਣਾਂ ਵਿਚ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੁੰਦੀ | ਇਸ ਮੌਕੇ ਬਲਵਿੰਦਰਜੀਤ ਸਿੰਘ ਬਰਾੜ, ਗੁਰਚਰਨ ਸਿੰਘ ਸਮਾਧ ਭਾਈ, ਬੋਹੜ ਸਿੰਘ ਵਾਂਦਰ, ਜਸਪਾਲ ਸਿੰਘ, ਚੇਅਰਮੈਨ ਕਰਨਜੀਤ ਸਿੰਘ, ਨੰਬਰਦਾਰ ਅਵਤਾਰ ਸਿੰਘ, ਸਤਪਾਲ ਸਿੰਘ ਭੋਲਾ ਪੰਡਤ, ਗੁਰਨਾਮ ਸਿੰਘ ਖੋਖਰ, ਪੰਚ ਸੁਖਮੰਦਰ ਸਿੰਘ, ਪੰਚ ਗੋਬਿੰਦ ਸਿੰਘ ਵਾਂਦਰ, ਪੀ.ਏ. ਵੰਸ਼ ਸ਼ਰਮਾ, ਹਰਪ੍ਰੀਤ ਸਿੰਘ, ਵਰਿੰਦਰ ਸਿੰਘ ਬਰਾੜ ਆਦਿ ਹਾਜ਼ਰ ਸਨ |