ਮੋਗਾ, 18 ਦਸੰਬਰ (ਸੁਰਿੰਦਰਪਾਲ ਸਿੰਘ)-ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਦਸੰਬਰ ਮਹੀਨੇ ਦੀ ਮੀਟਿੰਗ ਚੋਖਾ ਅੰਪਾਇਰ ਮੋਗਾ ਵਿਚ ਹੋਈ ਜਿਸ 'ਚ ਪੰਜਾਬ, ਹਰਿਆਣਾ, ਦਿੱਲੀ ਤੋਂ ਲਗ-ਪਗ 100 ਤੋਂ ਵੱਧ ਡਾਕਟਰਾਂ ਨੇ ਹਿੱਸਾ ਲਿਆ | ਮੀਟਿੰਗ ਦੀ ਸ਼ੁਰੂਆਤ ਡਾ. ਜਗਜੀਤ ਸਿੰਘ ਗਿੱਲ ਦੁਆਰਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਇਲੈਕਟ੍ਰੋਹੋਮਿਉਪੈਥੀ ਦੇ ਖੋਜ-ਕਰਤਾ ਕਾਊਾਟ ਸੀਜਰ ਮੈਟੀ ਦਾ 217ਵਾਂ ਜਨਮ ਦਿਨ 11 ਜਨਵਰੀ 2026 ਨੂੰ ਮੋਗਾ ਵਿਖੇ ਨੈਸ਼ਨਲ ਪੱਧਰ 'ਤੇ ਮਨਾਇਆ ਜਾਵੇਗਾ | ਉਪਰੰਤ ਮੀਟਿੰਗ 'ਚ ਡਾ. ਜਗਤਾਰ ਸਿੰਘ ਸੇਖੋਂ ਨੇ ਬੱਚੇਦਾਨੀ ਦੀ ਸੋਜ ਤੇ ਨੱਕ ਕੰਨ ਗਲੇ ਰੋਗਾਂ ਦੇ ਕਾਰਨ ਤੇ ਇਲਾਜ ਬਾਰੇ ਦੱਸਿਆ | ਡਾ. ਪਰਮਿੰਦਰ ਪਾਠਕ ਨੇ ਇਲੈਕਟ੍ਰੋਹੋਮਿਉਪੈਥੀ ਦੀਆਂ ਦਵਾਈਆਂ ਨੂੰ ਬਾਹਰੀ ਤੌਰ 'ਤੇ ਵਰਤੋਂ ਕਰਨ ਲਈ ਉਨ੍ਹਾਂ ਦੇ ਸਥਾਨਾਂ ਸਬੰਧੀ ਜਾਣਕਾਰੀ ਦਿੱਤੀ | ਡਾ. ਸ਼ਹਿਜਾਦ ਹੁਸੈਨ ਨੇ ਚਮੜੀ ਦੇ ਰੋਗ ਐਕਨੇ ਦੇ ਕਾਰਨ ਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ | ਡਾ. ਕਮਲਜੀਤ ਕੌਰ ਸੇਖੋਂ ਨੇ ਇਲੈਕਟ੍ਰੋਹੋਮਿਉਪੈਥੀ 'ਚ ਵਰਤੇ ਜਾਣ ਵਾਲੇ ਇਕ ਬੂਟੇ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਡਾ. ਅੰਮਿ੍ਤਪਾਲ ਸਿੰਘ ਨੇ ਨਜ਼ਲੇ ਦੇ ਰੰਗ ਤੋਂ ਰੋਗ ਨੂੰ ਪਹਿਚਾਣ ਕਰਕੇ ਇਲਾਜ ਬਾਰੇ ਦੱਸਿਆ ਤੇ ਜਾਣਕਾਰੀ ਦਿੱਤੀ | ਡਾ. ਅਵਤਾਰ ਸਿੰਘ ਦੇਵਗਨ ਨੇ ਜਿਗਰ ਦੇ ਰੋਗਾਂ ਦੇ ਟੈਸਟਾਂ ਸਬੰਧੀ ਜਾਣਕਾਰੀ ਦਿੱਤੀ | ਮੀਟਿੰਗ ਵਿਚ ਡਾ. ਮਨਦੀਪ ਸਿੰਘ ਨੇ ਬੱਚੇਦਾਨੀ ਦੀਆਂ ਰਸੌਲੀਆਂ, ਡਾ. ਐਸ.ਕੇ. ਕਟਾਰੀਆ ਨੇ ਬਾਂਝਪਣ ਰੋਗ ਸਬੰਧੀ ਆਪਣੇ ਕਲੀਨੀਕਲ ਤਜਰਬੇ ਸਾਂਝੇ ਕੀਤੇ | ਅੰਤ ਡਾ. ਜਗਜੀਤ ਸਿੰਘ ਗਿੱਲ ਨੇ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ | ਮੀਟਿੰਗ 'ਚ ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਡਾ. ਜਗਮੋਹਨ ਸਿੰਘ ਧੂੜਕੋਟ, ਡਾ. ਜਸਵਿੰਦਰ ਸਿੰਘ ਸਮਾਧ ਭਾਈ, ਡਾ. ਸ਼ਿੰਦਰ ਸਿੰਘ ਕਲੇਰ, ਡਾ. ਸਰਬਜੀਤ ਸਿੰਘ, ਡਾ. ਸ਼ਮਸ਼ੇਰ ਸਿੰਘ, ਡਾ. ਰੌਬਿਨ ਅਰੋੜਾ, ਡਾ. ਵਰਿੰਦਰ ਸਿੰਘ, ਡਾ. ਅਨਿਲ ਅਗਰਵਾਲ, ਡਾ. ਗੁਰਪ੍ਰੀਤ ਸਿੰਘ, ਡਾ. ਨਿਸ਼ਾਨ ਸਿੰਘ, ਡਾ. ਸੁਰਜੀਤ ਸਿੰਘ, ਡਾ. ਜਰੀਨਾ ਖਤੂਨ, ਡਾ. ਕਿਰਨ ਖ਼ਾਨ, ਡਾ. ਧਰਮਪਾਲ ਸਿੰਘ ਸ਼ੇਰਗਿੱਲ, ਡਾ. ਤਰਲੋਕ ਸਿੰਘ, ਡਾ. ਭਗਵੰਤ ਸਿੰਘ, ਡਾ. ਨਿਰਮਲਜੀਤ ਸਿੰਘ, ਡਾ. ਕੁਲਦੀਪ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਸੁਖਮੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਜਗਜੀਤ ਸਿੰਘ, ਡਾ. ਲਖਵਿੰਦਰ ਸਿੰਘ, ਡਾ. ਕਰਮਜੀਤ ਸਿੰਘ ਧਾਲੀਵਾਲ, ਡਾ. ਕਿ੍ਸ਼ਨ ਸਿੰਘ ਕੈਰੇ, ਡਾ. ਜੇ.ਐਸ. ਘਾਲੀ, ਡਾ. ਵੀਰਪਾਲ ਕੌਰ, ਡਾ. ਨਵਦੀਪ ਕੌਰ, ਡਾ. ਸੁਖਵਿੰਦਰ ਸਿੰਘ, ਡਾ. ਜਸਪਾਲ ਸਿੰਘ ਵਿਰਕ, ਡਾ. ਸੁਰੇਸ਼ ਅਰੋੜਾ, ਡਾ. ਗੁਲਸ਼ਨ ਕੁਮਾਰ ਆਦਿ ਹਾਜ਼ਰ ਸਨ |