24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਜੀਵਨ 'ਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜਨੂੰਨੀ ਹੋਣਾ ਬਹੁਤ ਜ਼ਰੂਰੀ-ਓ.ਪੀ. ਕੁਮਾਰ

Ad Position 21
No active advertisement
ਅਜੀਤ ਡੈਸਕ 19-12-2025
ਮੋਗਾ, 18 ਦਸੰਬਰ (ਅਸ਼ੋਕ ਬਾਂਸਲ)-ਸੋਸ਼ਲ ਵੈੱਲਫੇਅਰ ਕਲੱਬ ਵਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਨੈਤਿਕ ਸਿੱਖਿਆ ਤੇ ਕੈਰੀਅਰ ਗਾਈਡੈਂਸ ਦੇ ਸੰਬੰਧ 'ਚ ਸੈਮੀਨਾਰ ਕੀਤਾ ਗਿਆ | ਜਿਸ 'ਚ ਕਲੱਬ ਦੇ ਪ੍ਰਧਾਨ ਓ.ਪੀ. ਕੁਮਾਰ ਨੇ ਬੱਚਿਆਂ ਨੂੰ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਭਵਿੱਖ ਉਜਵਲ ਹੋਵੇ, ਅਸੀਂ ਕੋਈ ਚੰਗਾ ਮੁਕਾਮ ਹਾਸਲ ਕਰੀਏ ਤਾਂ ਸਾਨੂੰ ਆਪਣਾ ਉਦੇਸ਼ ਹਾਸਲ ਕਰਨ ਲਈ ਜਨੂਨੀ ਹੋਣਾ ਹੀ ਪਵੇਗਾ | ਸਿਰਫ਼ ਉੱਚੇ ਸੁਪਨੇ ਦੇਖ ਲੈਣ ਨਾਲ ਹੀ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੁੰਦੀ, ਉਨ੍ਹਾਂ ਨੂੰ ਸਾਕਾਰ ਕਰਨ ਲਈ ਤਪੱਸਿਆ ਕਰਨੀ ਪੈਂਦੀ ਹੈ | ਉਨ੍ਹਾਂ ਕਿਹਾ ਕਿ ਇਹੀ ਸਮਾਂ ਹੈ ਜਦੋਂ ਅਸੀਂ ਇਸ ਦਾ ਸਦਉਪਯੋਗ ਕਰਕੇ ਆਪਣੀ ਮੰਜ਼ਿਲ ਨੂੰ ਪਾ ਸਕਦੇ ਹਾਂ | ਝਲਮਨ ਦਾਸ ਨੇ ਬੱਚਿਆਂ ਨੂੰ ਵਕਤ ਦੀ ਕੀਮਤ ਸਮਝਣ, ਅਨੁਸ਼ਾਸਨ 'ਚ ਰਹਿਣ ਲਈ ਪ੍ਰੇਰਿਤ ਕੀਤਾ | ਅਜੈ ਸਿੰਗਲਾ ਨੇ ਬੱਚਿਆਂ ਨੂੰ ਫਾਸਟ ਫੂਡ ਨੂੰ ਤਿਲਾਂਜਲੀ ਦੇਣ ਤੇ ਘਰਾਂ 'ਚ ਬਣੇ ਖਾਣੇ ਨੂੰ ਹੀ ਸ਼ੁੱਧ ਤੇ ਸਹੀ ਦੱਸਿਆ | ਪ੍ਰੋ. ਬਲਵਿੰਦਰ ਸਿੰਘ ਨੇ ਬੱਚਿਆਂ ਨੂੰ ਮੈਟਿ੍ਕ, +2 ਤੋਂ ਬਾਅਦ ਡਿਪਲੋਮਾ, ਡਿਗਰੀ ਕੋਰਸਾਂ, ਆਰਟੀਫੀਸ਼ੀਅਲ ਇੰਟੈਲੀਜੈਂਸ, ਸੋਲਰ ਸਿਸਟਮ ਤੇ ਇਲੈਕਟਿ੍ਕ ਆਟੋ ਮੋਬਾਈਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ 'ਭਾਰਤ ਨੂੰ ਜਾਣੋ' ਪ੍ਰਤੀਯੋਗਤਾ ਦਾ ਵੀ ਆਯੋਜਨ ਕੀਤਾ ਗਿਆ, ਸਹੀ ਉੱਤਰ ਦੇਣ ਵਾਲੇ ਬੱਚਿਆਂ ਨੂੰ ਕਲੱਬ ਵਲੋਂ ਪ੍ਰੋਤਸਾਹਿਤ ਕੀਤਾ ਗਿਆ | ਪਿ੍ੰਸੀਪਲ ਕੁਲਵੰਤ ਸਿੰਘ ਕਲਸੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਜ਼ਰੂਰੀ ਜਾਣਕਾਰੀ ਮੁਹੱਈਆ ਕਰਵਾਉਣਾ, ਕੋਰਸਾਂ ਬਾਰੇ ਵਿਸਥਾਰ ਸਹਿਤ ਦੱਸਣਾ ਇਕ ਬਹੁਤ ਵੱਡੀ ਸੇਵਾ ਹੈ | ਇਸ ਮੌਕੇ ਸਕੂਲ ਸਟਾਫ਼ ਮੈਡਮ ਗੁਰਜੀਤ ਕੌਰ, ਮਨਵੀਰ ਸਿੰਘ ਅਤੇ ਝਲਮਨ ਦਾਸ, ਅਜੈ ਸਿੰਗਲਾ, ਪ੍ਰੇਮ ਸਿੰਗਲਾ ਅਸ਼ੋਕ ਅਗਰਵਾਲ ਤੇ ਪਵਨ ਕੁਮਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਧੁੰਦ ਦੇ ਮੌਸਮ ਨੂੰ ਮੁੱਖ ਰੱਖਦਿਆਂ ਸਕੂਲੀ ਬੱਸਾਂ 'ਤੇ ਲਗਾਏ ਰਿਫ਼ਲੈਕਟਰ ਅਗਲੀ ਖ਼ਬਰ ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਦੀ ਮੀਟਿੰਗ 'ਚ 100 ਤੋਂ ਵੱਧ ਡਾਕਟਰਾਂ ਨੇ ਹਿੱਸਾ ਲਿਆ
Ad Position 24