31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬਲਾਕ ਸੰਮਤੀ ਮੈਂਬਰ ਦੀ ਜਿੱਤ ਦੀ ਖ਼ੁਸ਼ੀ 'ਚ ਠੱਠੀ ਭਾਈ ਵਿਖੇ ਕਰਵਾਇਆ ਸ਼ੁਕਰਾਨਾ ਸਮਾਗਮ

Ad Position 21
No active advertisement
ਅਜੀਤ ਡੈਸਕ 22-12-2025
ਠੱਠੀ ਭਾਈ, 21 ਦਸੰਬਰ (ਜਗਰੂਪ ਸਿੰਘ ਮਠਾੜੂ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਬਲਾਕ ਸੰਮਤੀ ਜ਼ੋਨ ਠੱਠੀ ਭਾਈ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੀਤਮ ਸਿੰਘ ਬੋਹੜ ਚੀਮਾ ਤੇ ਸਮੁੱਚੇ ਪਿੰਡ ਠੱਠੀ ਭਾਈ, ਮੌੜ ਨੌਂ ਆਬਾਦ ਤੇ ਚੀਦਾ ਪਿੰਡ ਦੀ ਅਕਾਲੀ ਲੀਡਰਸ਼ਿਪ ਵਲੋਂ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਠੱਠੀ ਭਾਈ ਵਿਖੇ ਗੁਰੂ ਸਾਹਿਬ ਦੇ ਸਨਮੁਖ ਹੁੰਦਿਆਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਸੁਖਹਰਪ੍ਰੀਤ ਸਿੰਘ ਰੋਡੇ ਨੇ ਜੇਤੂ ਉਮੀਦਵਾਰ ਪ੍ਰੀਤਮ ਸਿੰਘ ਬੋਹੜ ਚੀਮਾ ਤੇ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਵਧਾਈ ਦਿੱਤੀ | ਇਸ ਮੌਕੇ ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਸਾਬਕਾ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਜੇਤੂ ਉਮੀਦਵਾਰ ਪ੍ਰੀਤਮ ਸਿੰਘ ਬੋਹੜ ਚੀਮਾ ਨੇ ਪਿੰਡ ਵਾਸੀਆਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ | ਕਥਾਵਾਚਕ ਗਿਆਨੀ ਚਰਨ ਸਿੰਘ ਨੇ ਚੋਣਾਂ ਲੜਨ ਵਾਲੇ ਜੇਤੂ ਤੇ ਦੂਸਰੇ ਉਮੀਦਵਾਰਾਂ ਨੂੰ ਰਲ ਮਿਲ ਕੇ ਹਲਕੇ ਦੇ ਵਿਕਾਸ ਲਈ ਯਤਨਸ਼ੀਲ ਹੋਣ ਲਈ ਪ੍ਰੇਰਤ ਕੀਤਾ | ਸਮਾਗਮ ਵਿਚ ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਸਾਬਕਾ ਚੇਅਰਮੈਨ ਹਰਮੇਲ ਸਿੰਘ ਮੌੜ, ਜਥੇਦਾਰ ਬੂਟਾ ਸਿੰਘ ਖ਼ਾਲਸਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ, ਅਕਾਲੀ ਆਗੂ ਨੰਬਰਦਾਰ ਕੁਲਜੀਤ ਸਿੰਘ ਚੀਦਾ, ਬੋਹੜ ਸਿੰਘ ਬਰਾੜ ਚੀਦਾ, ਜਸਪਾਲ ਸਿੰਘ ਪ੍ਰੇਮੀ ਮੈਂਬਰ, ਲਖਵੀਰ ਸਿੰਘ ਚੀਦਾ, ਹਰਬੰਸ ਸਿੰਘ ਪਟਵਾਰੀ ਚੀਦਾ, ਸੁਖਰਾਜ ਸਿੰਘ, ਜਗਦੀਪ ਮਾਲਵਾ, ਕਾਲਾ ਭਾਈ ਡੇਅਰੀ ਵਾਲਾ, ਗੁਰਲਾਭ ਸਿੰਘ ਕਿੰਗਰਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਸਮਾਲਸਰ, ਭਾਈ ਗੁਰਬਖ਼ਸ਼ ਸਿੰਘ, ਮੇਹਰ ਸਿੰਘ ਕਿੰਗਰਾ, ਭਿੰਦਰ ਸਿੰਘ ਆੜ੍ਹਤੀ, ਭਾਈ ਸੁਖਦੀਪ ਸਿੰਘ ਖੋਖਰ, ਸੀਰਾ ਮਾਨ, ਗਿਆਨੀ ਗੁਰਮੇਲ ਸਿੰਘ ਕਿੰਗਰਾ, ਹੌਲਦਾਰ ਗੁਰਮੁਖ ਸਿੰਘ, ਹਜ਼ੂਰਾ ਸਿੰਘ ਕਿੰਗਰਾ ਆਦਿ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਖੇਤੀ ਵਿਰੋਧੀ ਸ਼ਕਤੀਆਂ ਦੀ ਰੋਕਥਾਮ ਲਈ ਭਾਈਚਾਰਕ ਸਾਂਝ ਤੇ ਏਕਤਾ ਜ਼ਰੂਰੀ-ਡਾ. ਬਰਾੜ ਅਗਲੀ ਖ਼ਬਰ ਡੀ.ਏ.ਵੀ. ਕੇ.ਆਰ.ਬੀ. ਸਕੂਲ ਨੇ ਲਗਾਈ ਵਿਸ਼ਾ ਪ੍ਰਦਰਸ਼ਨੀ
Ad Position 24