ਮੋਗਾ, 21 ਦਸੰਬਰ (ਸੁਰਿੰਦਰਪਾਲ ਸਿੰਘ)- ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਦ ਨਵਾਂ ਜ਼ਿਲ੍ਹਾ ਮੋਗਾ ਵਿਖੇ ਚੱਲ ਰਿਹਾ 9ਵਾਂ ਸਾਲਾਨਾ ਖੇਡ ਸਮਾਗਮ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ | ਇਨ੍ਹਾਂ ਸਾਲਾਨਾ ਖੇਡ ਸਮਾਗਮ ਤੇ ਕਲਚਰਲ ਪ੍ਰੋਗਰਾਮ ਵਿਚ 20 ਦੇ ਲਗਭਗ ਇੰਨਡੋਰ ਤੇ ਆਊਟਡੋਰ ਖੇਡਾਂ ਅਤੇ 19 ਟਰੈਕ ਤੇ ਫ਼ੀਲਡ ਈਵੈਂਟ ਵਿਚ ਵਿਦਿਆਰਥੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ | ਮੁੱਖ ਮਹਿਮਾਨਾਂ ਦੇ ਸਵਾਗਤ ਤੋਂ ਬਾਅਦ ਬੀ.ਬੀ.ਐਸ. ਚੰਦ ਨਵਾਂ ਦੇ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ | ਇਸ ਮਾਰਚ ਪਾਸਟ ਤੋਂ ਬਾਅਦ ਮੁੱਖ ਮਹਿਮਾਨ ਪੰਜਾਬੀ ਲੋਕ ਗਾਇਕ ਕੇ.ਐਸ. ਮੱਖਣ ਵਲੋਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ | ਕੇ.ਐਸ. ਮੱਖਣ ਵਲੋਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਮੇਂ ਦੀ ਮਹੱਤਤਾ ਬਾਰੇ ਕਵਿਤਾ ਸੁਣਾਈ ਗਈ | ਉਪਰੰਤ ਮੁੱਖ ਮਹਿਮਾਨ ਅਤੇ ਚੇਅਰਮੈਨ ਬੀ.ਬੀ.ਐਸ. ਵਲੋਂ ਸਾਂਝੇ ਤੌਰ 'ਤੇ ਸਕੂਲ ਦੀ ਖੇਡ ਮਸ਼ਾਲ ਜਲਾਈ ਗਈ | ਉਪਰੰਤ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਵਲੋਂ ਖਿਡਾਰੀਆਂ ਨੂੰ ਸੰਬੋਧਿਤ ਕੀਤਾ ਗਿਆ ਅਤੇ ਆੲਾ | ਸਮਾਗਮ ਦੀ ਸ਼ੁਰੂਆਤ ਵਿਚ ਵਿਦਿਆਰਥੀਆਂ ਵਲੋਂ ਸਵਾਗਤੀ ਗਰੁੱਪ ਡਾਂਸ ਪੇਸ਼ ਕੀਤਾ ਗਿਆ | ਜਾਣਕਾਰੀ ਦਿੰਦਿਆਂ ਸਕੂਲ ਮੁੱਖ ਅਧਿਆਪਕਾ ਮੈਡਮ ਸਰਬਜੀਤ ਸ਼ਰਮਾ ਨੇ ਦੱਸਿਆ ਕਿ ਟੀਮ ਖੇਡਾਂ ਵਿਚ ਇੰਟਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਜੇਤੂ ਟੀਮ ਨੂੰ ਰਨਿੰਗ ਟਰਾਫ਼ੀ ਅਤੇ ਬੈਸਟ ਪਲੇਅਰ ਨੂੰ ਇੰਡੀਵਿਜੂਅਲ ਟਰਾਫ਼ੀ ਦਿੱਤੀ ਗਈ | ਅੰਤ 'ਚ ਮੁੱਖ ਮਹਿਮਾਨ ਇੰਦਰਪਾਲ ਸਿੰਘ ਬੱਬੀ, ਟੱਕਰ ਸਾਹਿਬ, ਰਾਜ ਕੁਮਾਰ ਅਰੋੜਾ, ਜੱਸਾ ਢਿੱਲੋਂ, ਸੱਤਪਾਲ ਸੈਣੀ ਵਲੋਂ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ | ਉਪਰੰਤ ਬੀ.ਬੀ.ਐਸ. ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਮੈਡਮ ਕਮਲ ਸੈਣੀ, ਮੈਡਮ ਜੈਸਿਕਾ ਸੈਣੀ, ਗਗਨ ਬਜਾਜ, ਇੰਦਰਪਾਲ ਸਿੰਘ ਬੱਬੀ ਵਲੋਂ ਸਾਂਝੇ ਤੌਰ 'ਤੇ ਮੁੱਖ ਮਹਿਮਾਨ ਕੇ.ਐਸ. ਮੱਖਣ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦਿਆਂ ਧੰਨਵਾਦ ਕੀਤਾ ਗਿਆ | ਸਕੂਲੀ ਵਿਦਿਆਰਥੀਆਂ ਵਲੋਂ ਅੰਤ 'ਚ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਪੇਸ਼ ਕੀਤਾ |