ਬਾਘਾ ਪੁਰਾਣਾ, 21 ਦਸੰਬਰ (ਟਿੰਕੂ ਕਾਠਪਾਲ)-ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਅਤੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਜਿੱਤ ਦਰਜ ਕਰਨ ਵਾਲੇ ਸਾਰੇ ਉਮੀਦਵਾਰਾਂ, ਸਿਰੋਪਾਓ ਭੇਟ ਕਰਕੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਵੋਟਰਾਂ ਅਤੇ ਪਾਰਟੀ ਸਪੋਰਟਰਾਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਜਿੱਤ ਪਾਰਟੀ ਵਰਕਰਾਂ ਦੀ ਲਗਨ, ਏਕਤਾ ਤੇ ਜ਼ਮੀਨੀ ਪੱਧਰ 'ਤੇ ਕੀਤੇ ਗਏ ਤਨਦੇਹੀ ਭਰੇ ਚੋਣ ਪ੍ਰਚਾਰ ਦਾ ਨਤੀਜਾ ਹੈ | ਮਾਹਲਾ ਨੇ ਆਖਿਆ ਕਿ ਪਾਰਟੀ ਦੇ ਹਰ ਛੋਟੇ-ਵੱਡੇ ਵਰਕਰ ਨੇ ਦਿਨ ਰਾਤ ਇਕ ਕਰਕੇ ਚੋਣਾਂ 'ਚ ਅਕਾਲੀ ਦਲ ਦੀ ਝੋਲੀ ਵਿਚ ਵੱਡੀ ਜਿੱਤ ਪਾਈ ਹੈ, ਜੋ ਪਾਰਟੀ ਪ੍ਰਤੀ ਲੋਕਾਂ ਦੇ ਵਧ ਰਹੇ ਭਰੋਸੇ ਦੀ ਸਪਸ਼ਟ ਨਿਸ਼ਾਨੀ ਹੈ | ਮਾਹਲਾ ਨੇ ਸਾਰੇ ਵਰਕਰਾਂ ਨੂੰ ਸੰਗਠਨ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਆਗਾਮੀ ਚੋਣਾਂ ਲਈ ਵੀ ਇਸੇ ਤਰ੍ਹਾਂ ਦੀ ਇਕਜੁੱਟਤਾ ਅਤੇ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ | ਪ੍ਰਧਾਨ ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਮੋਗਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ, ਸੁਖਜੀਤ ਸਿੰਘ ਮਾਹਲਾ, ਜਸਪ੍ਰੀਤ ਸਿੰਘ ਮਾਹਲਾ, ਹਰਬੰਸ ਕੌਰ ਬੁੱਧ ਸਿੰਘ ਵਾਲਾ ਫੂਲੇਵਾਲਾ ਜੋਨ, ਨਿਰਮਲ ਸਿੰਘ ਮਾਹਲਾ ਕਲਾਂ, ਕਰਮ ਸਿੰਘ ਪੰਮਾ ਮਾਹਲਾ ਖ਼ੁਰਦ, ਜਸਪ੍ਰੀਤ ਕੌਰ ਨਾਥੇ ਵਾਲਾ, ਲਛਮਣ ਸਿੰਘ ਹਰੀਏ ਵਾਲਾ, ਇਕੱਤਰ ਸਿੰਘ ਥਰਾਜ ਜ਼ਿਲ੍ਹਾ ਪ੍ਰੀਸ਼ਦ, ਸੁਖਮੰਦਰ ਸਿੰਘ ਭਲੂਰ, ਪਾਲਾ ਸਿੰਘ ਸਾਬਕਾ ਸਰਪੰਚ ਭਲੂਰ, ਹਰਮੇਲ ਸਿੰਘ ਮੌੜ, ਇੰਦਰਜੀਤ ਸਿੰਘ ਬਲਾਕ ਸੰਮਤੀ ਮੈਂਬਰ ਲੰਡੇ, ਚੰਦ ਟੱਕਰ ਸੇਖਾ, ਜਸਵੀਰ ਸਿੰਘ ਪ੍ਰਧਾਨ, ਪਵਨ ਗੋਇਲ ਚੈਰੀ ਭਾਟੀਆ, ਪ੍ਰਧਾਨ ਪਵਨ ਢੰਡ, ਸੁਖਹਰਪ੍ਰੀਤ ਸਿੰਘ ਰੋਡੇ ਮੈਂਬਰ ਐਸ.ਜੀ.ਪੀ.ਸੀ., ਸੰਜੀਵ ਕੁਮਾਰ ਬਿੱਟੂ ਰੋਡੇ, ਹਰਜਿੰਦਰ ਸਿੰਘ ਸਰਪੰਚ ਰੋਡੇ, ਹਰਜੀਤ ਸਿੰਘ ਗਿੱਲ, ਸਰਪੰਚ ਜਗਮੋਹਨ ਸਿੰਘ ਜੈ ਸਿੰਘ ਵਾਲਾ, ਜਗਸੀਰ ਸਿੰਘ, ਜਸਵੀਰ ਸਿੰਘ, ਸਤਨਾਮ ਸਿੰਘ ਧੱਤੂ ਚੀਮਾ, ਵਿੱਕੀ ਫੂਲੇਵਾਲਾ, ਪ੍ਰਧਾਨ ਹਰਪ੍ਰੀਤ ਸਿੰਘ ਕਾਲੇਕੇ, ਸ਼ਿੰਦਰ ਸਿੰਘ ਮੱਲਕੇ, ਬਚਿੱਤਰ ਸਿੰਘ ਕਾਲੇਕੇ, ਤਰਲੋਚਨ ਸਿੰਘ ਗਿੱਲ ਆਦਿ ਹਾਜਰ ਸਨ |