ਮੋਗਾ, 21 ਦਸੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਮੋਗਾ ਵਲੋਂ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਦੀ ਅਗਵਾਈ ਵਿਚ ਪੈਨਸ਼ਨਰ ਦਿਵਸ ਸ਼ਹੀਦ ਨਛੱਤਰ ਸਿੰਘ ਭਵਨ ਦੇ ਹਾਲ ਮੋਗਾ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਸੰਬੋਧਨ ਕਰਦਿਆਂ ਜਾਣਕਾਰੀ ਦਿੱਤੀ ਕਿ ਵੱਖ-ਵੱਖ ਮਹਿਕਮਿਆਂ 'ਚੋਂ ਵੱਖ-ਵੱਖ ਬਲਾਕਾਂ ਵਿਚੋਂ 90 ਸਾਲਾਂ ਜਸਵੰਤ ਸਿੰਘ ਲੁਹਾਮ ਸਮੇਤ 60 ਪੈਨਸ਼ਨਰਾਂ ਨੂੰ ਮੋਮੈਂਟੋ, ਸ਼ਾਲ/ਲੋਈ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਅੇ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਸ਼ਾਮਿਲ ਹੋਏ | ਉਨ੍ਹਾਂ ਨੇ ਪੈਨਸ਼ਨਰਾਂ ਦੇ ਮਸਲਿਆਂ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਪੈਨਸ਼ਨਰ ਡੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਸਮਾਗਮ ਵਿਚ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਵਰਿਆਮ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਪੰਜਾਬ ਨੈਸ਼ਨਲ ਬੈਂਕ ਮੋਗਾ ਮੇਨ ਬਰਾਂਚ ਦੇ ਮੁਖੀ ਗੁਰਚਰਨ ਸਿੰਘ, ਰਾਕੇਸ਼ ਭਾਟੀਆਂ ਚੀਫ਼ ਮੈਨੇਜਰ ਅਤੇ ਅਨੂਪ ਗੁਪਤਾ ਨੇ ਪੈਨਸ਼ਨਰਾਂ ਨਾਲ ਸਬੰਧਿਤ ਬੈਂਕਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ | ਵਰਿਆਮ ਸਿੰਘ ਨੇ ਕਿਹਾ ਕਿ ਖ਼ਜ਼ਾਨਾ ਦਫ਼ਤਰਾਂ ਵਿਚ ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਲਈ ਪਹਿਲ ਦਿੱਤੀ ਜਾਵੇਗੀ | ਸਮਾਗਮ ਦੌਰਾਨ ਚਮਕੌਰ ਸਿੰਘ ਸਰਾਂ, ਪ੍ਰੇਮ ਕੁਮਾਰ ਅਤੇ ਗੁਰਦੇਵ ਸਿੰਘ ਦਰਦੀ ਨੇ ਇਨਕਲਾਬੀ ਗੀਤ ਪੇਸ਼ ਕੀਤੇ | ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਪੈਨਸ਼ਨਰਾਂ ਮੁਲਾਜ਼ਮਾਂ, ਬੈਂਕਾਂ ਅਤੇ ਸਮੂਹ ਡੀ.ਡੀ.ਓ. ਲਈ ਜਥੇਬੰਦੀ ਵਲੋਂ ਪ੍ਰਕਾਸ਼ਿਤ ਪੁਸਤਕ ਦਾ ਤੀਜਾ ਐਡੀਸ਼ਨ ਲੋਕ ਅਰਪਣ ਕੀਤਾ ਗਿਆ | ਲਾਲ ਸਿੰਘ ਢਿੱਲੋਂ, ਗੁਰਦੀਪ ਸਿੰਘ ਵੈਰੋਕੇ, ਬਲੌਰ ਸਿੰਘ ਘਾਲੀ, ਜਾਗੀਰ ਸਿੰਘ ਖੋਖਰ, ਵਰਕਿੰਗ ਪ੍ਰਧਾਨ ਸੁਖਦੇਵ ਸਿੰਘ ਅਤੇ ਜਗਦੀਸ਼ ਸਿੰਘ ਚਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਕੱਠੇ ਹੋ ਕੇ ਸੰਘਰਸ਼ ਕਰਨਾ ਹੀ ਇਕੋ ਇਕ ਰਾਹ ਹੈ | ਸਮਾਗਮ ਵਿਚ ਹਾਕਮ ਸਿੰਘ ਧਾਲੀਵਾਲ, ਸ਼ਿੰਗਾਰਾ ਸਿੰਘ ਮਾਣੂੰਕੇ, ਮੇਜਰ ਸਿੰਘ ਸਾਬਕਾ ਬੀ.ਪੀ.ਈ.ਓ., ਸਾਬਕਾ ਅਧਿਆਪਕ ਆਗੂ ਸੁਰਿੰਦਰ ਸਿੰਘ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਮਲਕੀਤ ਸਿੰਘ ਬੌਡੇ, ਹਰਦਿਆਲ ਸਿੰਘ ਬੌਡੇ, ਪ੍ਰੀਤਮ ਸਿੰਘ ਵੈਰੋਕੇ, ਸੁਭਾਸ਼ ਚੰਦਰ ਬਾਘਾ ਪੁਰਾਣਾ, ਸਾਬਕਾ ਡੀ.ਈ.ਓ. ਰੇਸ਼ਮ ਸਿੰਘ ਔਲਖ, ਗੁਰਦਰਸ਼ਨ ਸਿੰਘ ਬਰਾੜ, ਸੁਰਜੀਤ ਸਿੰਘ ਮਾਣੂੰਕੇ, ਮੇਜਰ ਸਿੰਘ, ਬਲਦੇਵ ਸਿੰਘ ਮਾਛੀਕੇ, ਓਮਾਕਾਂਤ ਜੋਸ਼ੀ, ਗੁਰਦਿਆਲ ਸਿੰਘ ਕਿਸ਼ਨਪੁਰਾ, ਦਰਸ਼ਨ ਸਿੰਘ ਮੱਲ੍ਹੀ, ਸ਼ਮਸ਼ੇਰ ਸਿੰਘ, ਪ੍ਰੀਤਮ ਸਿੰਘ ਚਾਹਲ ਸਾਬਕਾ ਅਧਿਆਪਕ ਆਗੂ, ਬਲਵਿੰਦਰ ਸਿੰਘ ਸੇਖਾ, ਉਜਾਗਰ ਸਿੰਘ ਮੀਨੀਆ, ਬਚਿੱਤਰ ਸਿੰਘ ਮਟਵਾਣੀ, ਪਿਆਰਾ ਸਿੰਘ ਉੱਗੋਕੇ, ਸਿਕੰਦਰ ਸਿੰਘ ਨੱਥੋਕੇ, ਕਰਮਜੀਤ ਸਿੰਘ ਚੰਨੂਵਾਲਾ, ਜਸਵੰਤ ਸਿੰਘ ਬਿਲਾਸਪੁਰ, ਜਗਦੀਸ਼ ਨਰਾਇਣ, ਬਲਰਾਜ ਭੱਲਾ, ਸੁਰਜੀਤ ਸਿੰਘ, ਰੂਪ ਸਿੰਘ ਦੀਨਾ, ਅੰਮਿ੍ਤ ਲਾਲ ਸਮੇਤ ਪੈਨਸ਼ਨਰ ਸ਼ਾਮਿਲ ਹੋਏ |