ਸਮਾਧ ਭਾਈ/ਠੱਠੀ ਭਾਈ, 21 ਦਸੰਬਰ (ਜਗਰੂਪ ਸਿੰਘ ਸਰੋਆ, ਜਗਰੂਪ ਸਿੰਘ ਮਠਾੜੂ)-ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸਮਾਧ ਭਾਈ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ਼ਿੰਦਰਪਾਲ ਕੌਰ ਥਰਾਜ ਪਤਨੀ ਸਰਕਲ ਪ੍ਰਧਾਨ ਇਕੱਤਰ ਸਿੰਘ ਬਰਾੜ ਥਰਾਜ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸਿਮਰਜੀਤ ਕੌਰ ਪਤਨੀ ਸਤਪਾਲ ਸਿੰਘ ਭੋਲਾ ਪੰਡਤ ਨੂੰ 1218 ਵੋਟਾਂ ਦੇ ਫ਼ਰਕ ਨਾਲ ਹਰਾਉਂਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ | ਚੋਣ ਵੇਰਵਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ਼ਿੰਦਰਪਾਲ ਕੌਰ ਥਰਾਜ ਨੂੰ ਕੁੱਲ 6731 ਵੋਟਾਂ ਪ੍ਰਾਪਤ ਹੋਈਆਂ, ਜਦ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਸਿਮਰਜੀਤ ਕੌਰ ਨੂੰ 5513 ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਦਵਿੰਦਰ ਕੌਰ ਭਿੰਡਰ ਪਤਨੀ ਤਰਸੇਮ ਸਿੰਘ ਸੰਗਮ ਨੂੰ 4945 ਵੋਟਾਂ ਮਿਲੀਆਂ | ਜਿੱਤ ਦੀ ਖ਼ੁਸ਼ੀ 'ਚ ਆਤਮਾ ਸਿੰਘ ਬਰਾੜ, ਰਾਜਵਿੰਦਰ ਸਿੰਘ ਮਾਣੂੰਕੇ, ਏਕਮ ਸਿੰਘ, ਸੁਖਮੰਦਰ ਸਿੰਘ, ਝੰਡਾ ਸਿੰਘ, ਚੰਦ ਸਿੰਘ, ਬਲਦੇਵ ਸਿੰਘ, ਗੁਰਪਿੰਦਰ ਸਿੰਘ ਕਾਲਾ, ਸਤਵੀਰ ਸਿੰਘ, ਜਸਵਿੰਦਰ ਸਿੰਘ ਜੱਸਾ, ਸਤਪਾਲ ਸਿੰਘ, ਹਰਜੀਤ ਸਿੰਘ, ਭੋਲਾ ਸਿੰਘ, ਜੁਗਰਾਜ ਸਿੰਘ, ਮੰਦਰ ਸਿੰਘ ਪ੍ਰਧਾਨ, ਰਜਿੰਦਰਪਾਲ ਸਿੰਘ, ਹਰਭਗਵਾਨ ਸਿੰਘ, ਗੁਰਦੀਸ ਸਿੰਘ, ਜਗਸੀਰ ਸਿੰਘ, ਹਰਜੀਵਨ ਸਿੰਘ, ਹਰਜੀਤ ਸਿੰਘ, ਦਰਸ਼ਨ ਸਿੰਘ, ਰਣਧੀਰ ਸਿੰਘ, ਨੇਕ ਸਿੰਘ ਆਦਿ ਅਕਾਲੀ ਆਗੂਆਂ ਵਲੋਂ ਖ਼ੁਸ਼ੀ ਜਾਹਿਰ ਕਰਦਿਆਂ ਹਲਕੇ ਦੇ ਮੁੱਖ ਸੇਵਾਦਾਰ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਸਰਕਲ ਪ੍ਰਧਾਨ ਇਕੱਤਰ ਸਿੰਘ ਬਰਾੜ ਨੂੰ ਵਧਾਈ ਦਿੱਤੀ ਗਈ |