31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬੀ.ਕੇ.ਯੂ. ਲੱਖੋਵਾਲ ਨੇ ਬਲਾਕ ਪੱਧਰੀ ਕਮੇਟੀ ਦੀ ਚੋਣ

Ad Position 21
No active advertisement
ਅਜੀਤ ਡੈਸਕ 22-12-2025
ਬਾਘਾ ਪੁਰਾਣਾ, 21 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਬਾਘਾ ਪੁਰਾਣਾ ਨੇ ਯੂਨੀਅਨ 'ਚ ਫੇਰ ਬਦਲ ਕਰਦਿਆਂ ਸਰਬਸੰਮਤੀ ਨਾਲ ਬਲਾਕ ਪੱਧਰੀ ਕਮੇਟੀ ਦੀ ਨਵੇਂ ਸਿਰੇ ਤੋਂ ਚੋਣ ਕੀਤੀ | ਇਸ ਚੋਣ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਬਰਾੜ ਬਾਘਾ ਪੁਰਾਣਾ ਨੇ ਮੀਟਿੰਗ ਦੀ ਕਾਰਵਾਈ ਚਲਾਉਂਦੇ ਹੋਏ ਸਰਬਸੰਮਤੀ ਨਾਲ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਦੇ ਹੋਏ ਗੁਰਦੇਵ ਸਿੰਘ ਬਰਾੜ ਬਾਘਾ ਪੁਰਾਣਾ ਨੂੰ ਦੁਬਾਰਾ ਬਲਾਕ ਪ੍ਰਧਾਨ ਚੁਣ ਲਿਆ ਗਿਆ ਜਿਸ ਉਪਰੰਤ ਮੇਜਰ ਸਿੰਘ ਬਾਘਾ ਪੁਰਾਣਾ, ਨਿਰਮਲ ਸਿੰਘ ਭਲੂਰ ਨੰੂ ਜਰਨਲ ਸਕੱਤਰ, ਭੁਪਿੰਦਰ ਸਿੰਘ ਸਮਾਧ ਭਾਈ, ਸਵਰਨ ਸਿੰਘ ਲੰਗੇਆਣਾ, ਬਲਰਾਜ ਸਿੰਘ ਕੋਟਲਾ ਰਾਏਕਾ, ਕੁਲਦੀਪ ਸਿੰਘ ਭਲੂਰ, ਬਿੱਕਰ ਸਿੰਘ ਸਮਾਲਸਰ, ਜਸਪ੍ਰੀਤ ਸਿੰਘ ਚੰਨੂਵਾਲਾ ਨੂੰ ਬਲਾਕ ਮੀਤ ਪ੍ਰਧਾਨ, ਮੁਕੰਦ ਸਿੰਘ ਕਮਲ ਬਾਘਾ ਪੁਰਾਣਾ ਨੂੰ ਮੁੱਖ ਬੁਲਾਰਾ, ਨਿਰਮਲ ਸਿੰਘ, ਬਰਮਾ ਸਿੰਘ ਬਾਘਾ ਪੁਰਾਣਾ ਨੂੰ ਪ੍ਰੈੱਸ ਸਕੱਤਰ, ਗੁਰਮੇਜ ਸਿੰਘ ਮੱਲਕੇ, ਪ੍ਰਤਾਪ ਸਿੰਘ ਨੂੰ ਪ੍ਰਚਾਰ ਸਕੱਤਰ, ਖ਼ਜ਼ਾਨਚੀ ਗੁਰਭਗਤ ਸਿੰਘ ਲੰਗੇਆਣਾ ਤੇ ਇਸ ਤੋਂ ਇਲਾਵਾ ਹਰਦੇਵ ਸਿੰਘ ਲੰਗੇਆਣਾ, ਗੁਰਮੀਤ ਸਿੰਘ, ਦਰਸ਼ਨ ਸਿੰਘ, ਬੰਤ ਸਿੰਘ ਬਾਘਾ ਪੁਰਾਣਾ, ਗੁਰਚਰਨ ਸਿੰਘ ਲੰਗੇਆਣਾ, ਜਗਜੀਤ ਸਿੰਘ ਸਮਾਧ ਭਾਈ, ਜਸਵੀਰ ਸਿੰਘ, ਭਲੂਰ ਕੁਲਵਿੰਦਰ ਸਿੰਘ ਕੋਟਲਾ ਰਾਏਕਾ, ਸਵਰਨ ਸਿੰਘ ਭੇਖਾ, ਸੁਖਦੇਵ ਸਿੰਘ ਰਾਜੇਆਣਾ ਆਦਿ ਨੂੰ ਸਹਾਇਕ ਕਮੇਟੀ ਮੈਂਬਰ ਵਜੋਂ ਚੁਣ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਅਮੀਂਵਾਲਾ ਨੇ ਬੱਚਿਆਂ ਦੀਆਂ ਉਪਲਬਧੀਆਂ ਕੀਤੀਆਂ ਸਾਂਝੀਆਂ ਅਗਲੀ ਖ਼ਬਰ ਸਵ: ਗੁਰਬਚਨ ਸਿੰਘ ਗਗੜਾ ਦੀ ਯਾਦ 'ਚ ਸਿਲਾਈ ਸਿਖਿਆਰਥੀਆਂ ਦੇ ਇਮਤਿਹਾਨ ਲਏ
Ad Position 24