•ਪਿੰਡ ਲੰਡੇ ਵਿਖੇ ਨਗਰ ਕੀਰਤਨ ਦਾ ਕੀਤਾ ਸਵਾਗਤ
ਸਮਾਲਸਰ, 23 ਦਸੰਬਰ (ਗੁਰਜੰਟ ਕਲਸੀ ਲੰਡੇ)-ਬੀਤੇ ਦਿਨੀਂ ਮੁਸਲਿਮ ਫ਼ਰੰਟ ਪੰਜਾਬ ਵਲੋਂ ਪਿੰਡ ਲੰਡੇ ਜ਼ਿਲ੍ਹਾ ਮੋਗਾ ਵਿਖੇ ਪਵਿੱਤਰ ਮੱਕਾ ਮਦੀਨਾ ਤੋਂ ਹੱਜ ਉਮਰਾ ਕਰਨ ਤੇ ਵਾਪਸੀ ਉਪਰੰਤ ਜਨਾਬ ਨੂਰ ਮੁਹੰਮਦ ਤੇ ਬੇਗਮ ਅਮਰਜੀਤ ਦੇ ਸਨਮਾਨ ਹਿਤ ਉਨ੍ਹਾਂ ਘਰ ਪਹੁੰਚ ਕੇ ਸੂਬਾ ਪ੍ਰਧਾਨ ਹਾਜੀ ਐਚ.ਆਰ. ਮੋਫਰ ਦੀ ਅਗਵਾਈ ਵਿਚ ਮੁਸਲਿਮ ਫ਼ਰੰਟ ਪੰਜਾਬ ਦੀ ਸਮੁੱਚੀ ਟੀਮ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਉਪਰੰਤ ਉਮਰਾ ਕਰਕੇ ਆਏ ਜਨਾਬ ਰੌਸ਼ਨ ਖਾਨ ਜੰਡ ਵਾਲੀ, ਬੇਗਮ ਮੁਮਤਾਜ਼ ਜੰਡ ਵਾਲੀ, ਮੌਲਾਨਾ ਅਹਿਮਦ ਅਸ਼ਰਫ਼ ਜੰਡ ਵਾਲੀ, ਜਨਾਬ ਮੁਸ਼ਤਾਕ ਅਲੀ ਜੈਤਸਰ, ਜਨਾਬ ਮਹਿਬੂਬ ਖਾਨ ਜੈਤਸਰ (ਸਾਰੇ ਰਾਜਸਥਾਨ ਤੋਂ), ਡਾ. ਅਬਦੁਲ ਹਮੀਦ ਮੁਦਕੀ ਫ਼ਿਰੋਜਪੁਰ, ਜਨਾਬ ਲਖਵੀਰ ਖਾਨ ਗੜ੍ਹਦੀਵਾਲਾ ਫ਼ਿਰੋਜ਼ਪੁਰ ਜਨਾਬ ਇਕਬਾਲ ਮੁਹੰਮਦ ਨੂੰ ਲੰਡੇ ਵਿਖੇ ਨੂਰ ਮੁਹੰਮਦ ਦੇ ਘਰ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਅੱਜ ਦੀ ਇਸ ਮਹਿਫ਼ਲ ਵਿਚ ਬਾਈ ਨੂਰ ਮੁਹੰਮਦ ਦੀ ਦਾਅਵਤ ਸਾਡੇ ਲਈ ਵੀ ਇਕ ਪ੍ਰੇਰਨਾ ਸਰੋਤ ਬਣੀ ਹੈ | ਰੱਬ ਸੋਹਣਾ ਸਾਨੂੰ ਆਪਣੇ ਘਰ ਦੀ ਜ਼ਿਆਰਤ ਨਸੀਬ ਅਤਾ ਫ਼ਰਮਾਏ | ਉਕਤ ਸਬੰਧੀ ਪ੍ਰੋਗਰਾਮ ਲਈ ਸਟੇਜ ਦੀ ਜ਼ਿੰਮੇਵਾਰੀ ਪ੍ਰੋ. ਡਾ. ਹਸਨ ਸਰਦਾਰ ਮੋਫ਼ਰ (ਇੰਚਾਰਜ ਸਟੇਟ ਆਈ.ਟੀ. ਸੈਲ) ਵਲੋਂ ਨਿਭਾਈ ਗਈ | ਉਪਰੰਤ ਵੱਖ-ਵੱਖ ਬੁਲਾਰਿਆਂ ਵਲੋਂ ਸਮੂਹ ਮਰਦ ਤੇ ਔਰਤ ਹਜ਼ਰਾਤ ਨੂੰ ਉਮਰਾ ਹੱਜ ਦੀ ਵਧਾਈ ਦਿੱਤੀ | ਖੁਸੀ ਸਾਂਝੀ ਕਰਨ ਵਾਲਿਆਂ ਵਿਚ ਐਡਵੋਕੇਟ ਕ੍ਰਮਦੀਨ ਖਾਨ ਸਟੇਟ ਸਕੱਤਰ, ਸਵਰਨ ਗੋਰੀਆ ਸਟੇਟ ਸਹਾਇਕ ਸਕੱਤਰ, ਮੁਸਲਿਮ ਫ਼ਰੰਟ ਪੰਜਾਬ ਦੇ ਮੁੱਢਲੇ ਮੈਂਬਰ ਜਨਾਬ ਨੇਕ ਮੁਹੰਮਦ ਲਹਿਰਾਗਾਗਾ, ਕਾਰੀ ਲੁਕਮਾਨ ਮਾਣੂੰਕੇ, ਜਮਾਲ ਮੁਹੰਮਦ ਜ਼ਿਲ੍ਹਾ ਚੇਅਰਮੈਨ ਮੋਗਾ, ਜੀਵਨ ਖਾਨ ਮਨਾਵਾਂ ਜ਼ਿਲ੍ਹਾ ਪ੍ਰਧਾਨ, ਜਨਾਬ ਮੁਹੰਮਦ ਵਿੱਕੀ ਲੰਡੇ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ, ਜਨਾਬ ਲਾਲ ਦੀਨ ਵਲੋਂ ਨਾਅਤ ਸ਼ਰੀਫ਼ ਸੁਣਾਈ ਗਈ | ਇਮਾਮ ਮਕਬੂਲ ਅਸ਼ਰਫ਼ੀ ਬੁਰਜ ਦੁੱਨੇਕੇ, ਮੌਲਾਨਾ ਅਹਿਮਦ ਅਸ਼ਰਫ਼, ਜਨਾਬ ਯੂਸਫ਼ ਵੈਰੋਕੇ ਸੈਕਟਰੀ ਇਕਾਈ ਬਾਘਾ ਪੁਰਾਣਾ, ਜਨਾਬ ਸ਼ਿੰਗਾਰਾ ਖਾਨ ਜ਼ਿਲ੍ਹਾ ਪ੍ਰਧਾਨ ਮਾਨਸਾ , ਮੈਂਬਰ ਹੱਜ ਕਮੇਟੀ, ਪੰਜਾਬ ਸਰਕਾਰ, ਹਾਜੀ ਐਚ.ਆਰ. ਮੋਫਰ ਸੂਬਾ ਪ੍ਰਧਾਨ ਮੁਸਲਿਮ ਫ਼ਰੰਟ ਪੰਜਾਬ, ਜਨਾਬ ਜਮਾਲ ਚੀਮਾ, ਜਨਾਬ ਭੱਟੀ ਸਮਾਲਸਰ, ਮਿਹਰਦੀਨ ਭੋਲਾ ਰਾਜੇਆਣਾ, ਮੁਸ਼ਤਾਕ ਅਲੀ ਛਿੰਦਾ ਚੰਨੂਵਾਲਾ, ਡਾ. ਸਿਕੰਦਰ ਦੀਨ ਨਿਹਾਲ ਸਿੰਘ ਵਾਲਾ ਵਲੋਂ ਬਾਈ ਨਜ਼ੀਰ ਮੁਹੰਮਦ ਮੱਲਕੇ ਨੂੰ ਨਮ ਅੱਖਾਂ ਨਾਲ ਯਾਦ ਕਰਦਿਆਂ ਜਥੇਬੰਦੀ ਪ੍ਰਤੀ ਉਨ੍ਹਾਂ ਦੀ ਦੇਣ ਦਾ ਜ਼ਿਕਰ ਕੀਤਾ | ਇਸ ਮੌਕੇ ਉਨ੍ਹਾਂ ਦੀ ਪਤੀ ਭੈਣ ਮੀਨਾ ਨੂੰ ਮੁਸਲਿਮ ਫ਼ਰੰਟ ਪੰਜਾਬ ਦੀ ਸਮੁੱਚੀ ਟੀਮ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਅਖੀਰ ਵਿਚ ਜਨਾਬ ਨੂਰ ਮੁਹੰਮਦ ਲੰਡੇ ਵਲੋਂ ਹੱਜ ਉਮਰਾ ਦੇ ਸਫ਼ਰ ਦਾ ਤਜਰਬਾ ਸਾਂਝਾ ਕਰਦਿਆਂ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
ਮੁਸਲਿਮ ਫ਼ਰੰਟ ਪੰਜਾਬ ਵਲੋਂ ਉਮਰਾ ਹੱਜ ਕਰ ਕੇ ਆਏ ਹਾਜੀਆਂ ਦਾ ਵਤਨ ਵਾਪਸੀ 'ਤੇ ਸਨਮਾਨ
ਅਜੀਤ ਡੈਸਕ
24-12-2025