04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਅਧਿਆਪਕ ਜੋੜੇ ਦੀ ਜਾਨ ਲੈ ਚੁੱਕੇ ਸੰਗਤਪੁਰਾ ਦੇ ਪੁਲ ਨਾਲ ਦੁਬਾਰਾ ਅਣਪਛਾਤਾ ਵਾਹਨ ਟਕਰਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਸਮਾਧ ਭਾਈ, 23 ਦਸੰਬਰ (ਜਗਰੂਪ ਸਿੰਘ ਸਰੋਆ)-ਕੁਝ ਦਿਨ ਪਹਿਲਾਂ ਪਿੰਡ ਸੰਗਤਪੁਰਾ ਦੇ ਸੂਏ ਉੱਪਰ ਕੋਈ ਕੰਧ ਨਾ ਹੋਣ ਕਾਰਨ ਅਧਿਆਪਕ ਜੋੜੇ ਦੀ ਕਰੇਟਾ ਗੱਡੀ ਸੂਏ 'ਚ ਡਿੱਗਣ ਕਾਰਨ ਮੌਤ ਹੋ ਗਈ ਸੀ | ਇਸ ਦਿਲ ਕੰਬਾਊ ਹਾਦਸੇ ਨੇ ਪੂਰੇ ਪੰਜਾਬ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਪਰ ਹਲਕੇ ਦੇ ਕਿਸੇ ਵੀ ਸਿਆਸੀ ਆਗੂ ਜਾਂ ਅਧਿਕਾਰੀ ਵਲੋਂ ਇਸ ਪੁਲ ਦੇ ਨਾ ਬਣਨ ਤੇ ਰੇਲਿੰਗ ਨਾ ਹੋਣ ਦੇ ਕਾਰਨਾਂ ਬਾਰੇ ਹਾਲੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ | ਉਸ ਹਾਦਸੇ ਦੇ ਸ਼ਿਕਾਰ ਅਧਿਆਪਕ ਜੋੜੇ ਦੀ ਹਾਲੇ ਅੰਤਿਮ ਅਰਦਾਸ ਵੀ ਨਹੀਂ ਹੋਈ ਹੈ ਕਿ ਅੱਜ ਇਸ ਪੁਲ 'ਤੇ ਆਰਜੀ ਤੌਰ 'ਤੇ ਕੱਢੀ ਕੰਧ ਵਿਚ ਕੋਈ ਅਣਪਛਾਤਾ ਵਾਹਨ ਮੁੜ ਟਕਰਾਉਣ ਨਾਲ ਇਹ ਕੰਧ ਪੂਰੀ ਤਰ੍ਹਾਂ ਹਿੱਲ ਗਈ, ਗ਼ਨੀਮਤ ਇਹ ਰਹੀ ਕਿ ਉਕਤ ਵਾਹਨ ਸੂਏ ਵਿਚ ਨਹੀਂ ਡਿੱਗਿਆ ਅਤੇ ਕਿਸੇ ਤਰ੍ਹਾਂ ਦੇ ਵੀ ਨੁਕਸਾਨ ਤੋਂ ਬਚਾਅ ਹੋ ਗਿਆ | ਲੱਗਦਾ ਸਰਕਾਰ ਦੇ ਨੁਮਾਇੰਦਿਆਂ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਨੁੱਖ ਦੇ ਜਾਨ ਦੀ ਕੀਮਤ ਦੀ ਕੋਈ ਪਰਵਾਹ ਨਹੀਂ ਅਤੇ ਉਹ ਇਸ ਖ਼ੂਨੀ ਪੁਲ ਨੂੰ ਸਹੀ ਢੰਗ ਨਾਲ ਚੌੜਾ ਕਰਕੇ ਬਣਾਉਣ ਦੀ ਯੋਜਨਾ ਉਲੀਕਣ ਦੀ ਬਜਾਏ ਹਾਲੇ ਵੀ ਕਿਸੇ ਵੱਡੇ ਹਾਦਸੇ ਦੀ ਉਡੀਕ ਕਰੀ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਕੋਟ ਈਸੇ ਖਾਂ ਸਬ-ਤਹਿਸੀਲ ਦਫ਼ਤਰ 'ਚ ਰਜਿਸਟਰੀਆਂ ਲਈ ਖੱਜਲ ਖੁਆਰ ਹੋ ਰਹੇ ਲੋਕ-ਰਾਕੇਸ਼ ਮਲਹੋਤਰਾ ਅਗਲੀ ਖ਼ਬਰ ਮੁਸਲਿਮ ਫ਼ਰੰਟ ਪੰਜਾਬ ਵਲੋਂ ਉਮਰਾ ਹੱਜ ਕਰ ਕੇ ਆਏ ਹਾਜੀਆਂ ਦਾ ਵਤਨ ਵਾਪਸੀ 'ਤੇ ਸਨਮਾਨ
Ad Position 24