04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕੋਟ ਈਸੇ ਖਾਂ ਸਬ-ਤਹਿਸੀਲ ਦਫ਼ਤਰ 'ਚ ਰਜਿਸਟਰੀਆਂ ਲਈ ਖੱਜਲ ਖੁਆਰ ਹੋ ਰਹੇ ਲੋਕ-ਰਾਕੇਸ਼ ਮਲਹੋਤਰਾ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025

ਕਿਹਾ-ਰਜਿਸਟਰੀ ਲਈ ਬੁਲਾਇਆ ਪਰ ਨਾਇਬ ਤਹਿਸੀਲਦਾਰ ਨਹੀਂ ਮਿਲੇ
ਕੋਟ ਈਸੇ ਖਾਂ, 23 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਰਜਿਸਟਰੀਆਂ ਦੇ ਕੰਮ ਕਾਜ ਨੂੰ ਲੈ ਕੇ ਆਨਲਾਈਨ ਸਿਸਟਮ ਵਿਚ ਵਾਧਾ ਕਰਦੇ ਹੋਏ ਆਮ ਲੋਕਾਂ ਨੂੰ ਸੁਖਾਲਾ ਕਰਨ ਦੇ ਦਾਅਵੇ ਕੀਤੇ ਗਏ ਹਨ ਪਰ ਹੇਠਲੇ ਪੱਧਰ 'ਤੇ ਅਜੇ ਵੀ ਲੋਕਾਂ ਨੂੰ ਰਜਿਸਟਰਾਰ ਦਫ਼ਤਰਾਂ ਵਿਚ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਦਾਅਵਾ ਸਾਬਕਾ ਮੈਂਬਰ ਪੰਚਾਇਤ ਰਾਕੇਸ਼ ਕੁਮਾਰ ਟੈਣੀ ਮਲਹੋਤਰਾ ਵਾਸੀ ਕੋਟ ਈਸੇ ਖਾਂ ਨੇ ਸਥਾਨਕ ਸਬ-ਤਹਿਸੀਲ ਦਫ਼ਤਰ ਵਿਖੇ ਰਜਿਸਟਰੀ ਕਰਵਾਉਣ ਲਈ ਖੱਜਲ ਖੁਆਰੀ ਦੇ ਦੋਸ਼ ਲਾਉਂਦੇ ਹੋਏ ਕੀਤਾ | ਟੈਣੀ ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸਵੇਰ ਦੇ ਸਮੇਂ ਅਨੁਸਾਰ ਰਜਿਸਟਰੀ ਕਰਵਾਉਣ ਦਾ ਸਮਾਂ ਦਿੱਤਾ ਗਿਆ ਸੀ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਨਾਇਬ ਤਹਿਸੀਲਦਾਰ ਕਿਸੇ ਤਰੀਕ 'ਤੇ ਗਏ ਹੋਏ ਹਨ ਤੇ ਰਜਿਸਟਰੀ ਨਹੀਂ ਹੋ ਸਕਦੀ | ਉਨ੍ਹਾਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਕੁਝ ਹੋਰ ਲੋਕ ਵੀ ਰਜਿਸਟਰੀ ਨਾ ਹੋਣ ਕਾਰਨ ਖੱਜਲ ਹੋਏ | ਉਨ੍ਹਾਂ ਕਿਹਾ ਕਿ ਜੇਕਰ ਕੋਈ ਤਾਰੀਖ਼ ਸੀ ਤਾਂ ਸੰਬੰਧਿਤ ਲੋਕਾਂ ਨੂੰ ਖੱਜਲ ਖੁਆਰ ਕਰਨ ਦੀ ਕੀ ਲੋੜ ਸੀ | ਉਨ੍ਹਾਂ ਕਿਹਾ ਕਿ ਜਾਣ ਬੁੱਝ ਕੇ ਅਜਿਹੇ ਵਰਤਾਰੇ ਦਫ਼ਤਰਾਂ ਵਿਚ ਹੁੰਦੇ ਹਨ | ਇਸ ਸਬੰਧੀ ਜਦੋਂ ਫ਼ੋਨ 'ਤੇ ਨਾਇਬ ਤਹਿਸੀਲਦਾਰ ਨਵਜੀਵਨ ਛਾਬੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਮਾਣਯੋਗ ਹਾਈਕੋਰਟ ਵਿਚ ਤਰੀਕ 'ਤੇ ਗਏ ਹੋਏ ਹਨ | ਪੁੱਛਣ 'ਤੇ ਉਨ੍ਹਾਂ ਕਿਹਾ ਕਿ ਵਧੀਆ ਢੰਗ ਨਾਲ ਕੰਮ ਕਾਜ ਦੇਖੇ ਜਾ ਰਹੇ ਹਨ ਤੇ ਕਿਸੇ ਨੂੰ ਵੀ ਖੱਜਲ ਖੁਆਰ ਨਹੀਂ ਕੀਤਾ ਜਾਂਦਾ | ਉਨ੍ਹਾਂ ਕਿਹਾ ਕਿ ਅੱਜ ਰਜਿਸਟਰੀਆਂ ਨਾ ਹੋਣ ਸਬੰਧੀ ਵੀ ਇਕ ਦਿਨ ਪਹਿਲਾਂ ਦੇਰ ਸ਼ਾਮ ਸੂਚਨਾ ਦੇ ਦਿੱਤੀ ਗਈ ਸੀ | ਦੂਜੇ ਪਾਸੇ ਰਾਕੇਸ਼ ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਮਿਲੀ, ਜਦ ਕਿ ਉਨ੍ਹਾਂ ਨੇ ਫ਼ਤਿਹਗੜ੍ਹ ਸਾਹਿਬ ਜੋੜ ਮੇਲੇ ਵਿਚ ਪਰਿਵਾਰ ਸਮੇਤ ਜਾਣਾ ਸੀ ਪਰ ਦਿੱਤੇ ਸਮੇਂ ਕਰਕੇ ਰਜਿਸਟਰੀ ਕਰਵਾਉਣ ਲਈ ਪਹੁੰਚੇ ਸਨ ਜੇ ਪਹਿਲਾਂ ਪਤਾ ਹੁੰਦਾ ਤਾਂ ਉਹ ਖੱਜਲ ਖੁਆਰ ਕਿਉਂ ਹੁੰਦੇ | ਨਾਲ ਹੀ ਉਨ੍ਹਾਂ ਨੇ ਇਕ ਮੈਸੇਜ ਦਿਖਾਉਂਦਿਆਂ ਕਿਹਾ ਕਿ ਜੇਕਰ ਰਜਿਸਟਰੀ ਨਹੀਂ ਹੋਣੀ ਸੀ ਤਾਂ ਉਨ੍ਹਾਂ ਦੀ ਕੇ.ਵਾਈ.ਸੀ. ਕਿਵੇਂ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਐਕਟ ਤੇ ਸਨਅਤੀ ਬਿੱਲ 2025 ਖ਼ਿਲਾਫ਼ ਬਿਜਲੀ ਕਾਮਿਆਂ ਵਲੋਂ ਬੱਧਨੀ ਕਲਾਂ ਵਿਖੇ ਰੋਸ ਰੈਲੀ ਅਗਲੀ ਖ਼ਬਰ ਅਧਿਆਪਕ ਜੋੜੇ ਦੀ ਜਾਨ ਲੈ ਚੁੱਕੇ ਸੰਗਤਪੁਰਾ ਦੇ ਪੁਲ ਨਾਲ ਦੁਬਾਰਾ ਅਣਪਛਾਤਾ ਵਾਹਨ ਟਕਰਾਇਆ
Ad Position 24